ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਫ ਰਿਜ਼ਰਵ ਆਰਗੇਨਾਈਜ਼ੇਸ਼ਨਜ਼ ਲਈ 75 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ

TeamGlobalPunjab
2 Min Read

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਜ਼ਰਵ ਖੇਤਰਾਂ ਤੋਂ ਬਾਹਰ ਰਹਿਣ ਵਾਲੇ ਮੂਲ ਵਾਸੀ ਲੋਕਾਂ ਦੀ ਮਦਦ ਕਰ ਰਹੀਆਂ ਸੰਸਥਾਵਾਂ ਲਈ 75 ਮਿਲੀਅਨ ਡਾਲਰ ਦੇ ਫੰਡਾਂ ਦਾ ਐਲਾਨ ਕੀਤਾ ਹੈ। ਮਾਰਚ ਦੇ ਮੱਧ ਵਿੱਚ ਸੁ਼ਰੂ ਹੋਈ ਇਸ ਮਹਾਮਾਰੀ ਤੋਂ ਪਹਿਲਾਂ ਹੀ ਇਹ ਮੂਲਵਾਸੀ ਲੋਕ ਗਰੀਬੀ, ਹੋਮਲੈੱਸਨੈੱਸ, ਫੂਡ ਇਨਸਕਿਊਰਿਟੀ ਤੇ ਮਾਨਸਿਕ ਸਿਹਤ ਦੇ ਨਾਲ ਨਾਲ ਅਡਿਕਸ਼ਨ ਵਰਗੇ ਮੁੱਦਿਆਂ ਨਾਲ ਵੀ ਜੂਝ ਰਹੇ ਸਨ। ਮਾਰਚ ਦੇ ਮੱਧ ਵਿੱਚ ਸਰਕਾਰ ਨੇ 305 ਮਿਲੀਅਨ ਡਾਲਰ ਨਾਲ ਇੰਡੀਜੀਨਸ ਕਮਿਊਨਿਟੀ ਸਪੋਰਟ ਫੰਡ ਕਾਇਮ ਕੀਤਾ ਸੀ। ਜਿਸ ਵਿੱਚੋਂ ਬਹੁਤੀ ਰਕਮ ਫਰਸਟ ਨੇਸ਼ਨਜ਼, ਇਨੂਇਟ ਐਂਡ ਮੈਟਿਸ ਦੀ ਨੁਮਾਇੰਦਗੀ ਕਰਨ ਵਾਲੀਆਂ ਆਰਗੇਨਾਈਜ਼ੇਸ਼ਨਜ਼ ਨੂੰ ਗਈ ਸੀ ਤਾਂ ਕਿ ਉਹ ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ ਕਰ ਸਕਣ। ਇਸ ਵਿੱਚੋਂ ਸਿਰਫ 15 ਮਿਲੀਅਨ ਡਾਲਰ ਹੀ ਆਫ ਰਿਜ਼ਰਵ ਆਰਗੇਨਾਈਜ਼ੇਸ਼ਨਜ਼ ਨੂੰ ਗਈ ਸੀ।

ਇਸ ਦੇ ਨਾਲ ਹੀ ਕੈਨੇਡਾ ‘ਚ ਕੋਰੋਨਾ ਮਹਾਮਾਰੀ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾਕਟਰ ਟੈਮ ਨੇ ਦੱਸਿਆ ਕਿ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 80555 ਹੋ ਗਈ ਹੈ। ਦੇਸ਼ ‘ਚ ਹੁਣ ਤੱਕ 6062 ਮੌਤਾਂ ਹੋ ਚੁੱਕੀਆਂ ਹਨ ਜਦ ਕਿ 41108 ਮਰੀਜ਼ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਜਿੰਨ੍ਹਾਂ ਦੀ ਗਿਣਤੀ 51 ਪ੍ਰਤੀਸ਼ਤ ਬਣਦੀ ਹੈ। ਲੈੱਬਜ਼ ਨੇ 13 ਲੱਖ 77 ਹਜ਼ਾਰ ਟੈੱਸਟ ਕੀਤੇ ਹਨ। ਜਿਸ ਵਿੱਚੋਂ 5 ਪ੍ਰਤੀਸ਼ਤ ਕੇਸ ਪੌਜ਼ੀਟਿਵ ਆਏ ਹਨ। ਕੈਨੇਡਾ ਵਿੱਚ ਰੋਜਾਨਾਂ ਲਗਭਗ 28 ਹਜ਼ਾਰ ਟੈੱਸਟ ਕੀਤੇ ਜਾ ਰਹੇ ਹਨ। ਚੀਫ ਮੈਡੀਕਲ ਅਧਿਕਾਰੀ ਟੈਮ ਨੇ ਕਿਹਾ ਕਿ ਅਰਥਚਾਰਾ ਖੁੱਲ੍ਹ ਰਿਹਾ ਹੈ। ਇਸ ਲਈ ਉਨ੍ਹਾਂ ਨੇ ਇੱਕ ਵਾਰ ਮੁੜ ਜ਼ਰੂਰੀ ਹਦਾਇਤਾਂ ਮੁਲਕ ਵਾਸੀਆਂ ਨੂੰ ਜਾਰੀ ਕੀਤੀਆਂ ਹਨ।

Share this Article
Leave a comment