PM ਬੋਰਿਸ ਜੌਹਨਸਨ ਤੋਂ ਬਾਅਦ ਵਿੱਤ ਮੰਤਰੀ ਰਿਸ਼ੀ ਸੁਨਕ ਨੇ ‘ਪਾਰਟੀਗੇਟ’ ‘ਚ ਅਦਾ ਕੀਤਾ ਜੁਰਮਾਨਾ, ਮੰਗੀ ਮੁਆਫੀ

TeamGlobalPunjab
2 Min Read

ਲੰਡਨ- ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਜੂਨ 2020 ਵਿੱਚ ਕੋਵਿਡ-19 ਲਾਕਡਾਊਨ ਦੀ ਉਲੰਘਣਾ ਕਰਨ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਲਈ ਉਸ ‘ਤੇ ਲਗਾਇਆ ਗਿਆ ਜੁਰਮਾਨਾ ਵੀ ਅਦਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮੁਆਫੀ ਮੰਗਦੇ ਹੋਏ ਜੁਰਮਾਨਾ ਅਦਾ ਕੀਤਾ ਸੀ।

ਪਿਛਲੇ ਸਾਲ ਬ੍ਰਿਟੇਨ ਵਿੱਚ ਕੋਰੋਨਾ ਲਾਕਡਾਊਨ ਸੀ। ਉਸ ਸਮੇਂ ਪੀਐਮ ਜੌਹਨਸਨ ਆਪਣੀ ਸਰਕਾਰੀ ਰਿਹਾਇਸ਼ ਡਾਊਨਿੰਗ ਸਟ੍ਰੀਟ ਵਿੱਚ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਇਸ ਪਾਰਟੀ ‘ਚ ਰਿਸ਼ੀ ਸੁਨਕ ਨੇ ਵੀ ਸ਼ਿਰਕਤ ਕੀਤੀ।

ਇਹ ਪਾਰਟੀ ਗੇਟ ਸਕੈਂਡਲ ਡਾਊਨਿੰਗ ਸਟਰੀਟ ਅਤੇ ਵ੍ਹਾਈਟ ਹਾਲ ਵਿੱਚ ਬ੍ਰਿਟਿਸ਼ ਸਰਕਾਰੀ ਦੇ ਹੋਰ ਦਫਤਰਾਂ ਵਿੱਚ ਹੋਇਆ ਸੀ। ਇਹ ਪ੍ਰੋਗਰਾਮ ਕੋਵਿਡ-19 ਮਹਾਮਾਰੀ ਕਾਰਨ 2020-21 ਦੌਰਾਨ ਲਗਾਏ ਗਏ ਲਾਕਡਾਊਨ ਦੀ ਉਲੰਘਣਾ ਕਰਕੇ ਆਯੋਜਿਤ ਕੀਤੇ ਗਏ ਸਨ, ਜੋ ਕਿ ਆਪ੍ਰੇਸ਼ਨ ਹਿੱਲਮੈਨ ਦੇ ਤਹਿਤ ਪੁਲਿਸ ਦੀ ਜਾਂਚ ਅਧੀਨ ਹੈ।

ਸੁਨਕ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ “ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਮੈਨੂੰ ਮੈਟਰੋਪੋਲੀਟਨ ਪੁਲਿਸ ਤੋਂ 19 ਜੂਨ ਨੂੰ ਡਾਊਨਿੰਗ ਸਟ੍ਰੀਟ ‘ਤੇ ਇੱਕ ਘਟਨਾ ਦੇ ਸਬੰਧ ਵਿੱਚ ਇੱਕ ਨਿਰਧਾਰਤ ਪੈਨਲਟੀ ਨੋਟਿਸ ਮਿਲਿਆ ਹੈ।”

- Advertisement -

ਮੰਤਰੀ ਨੇ ਕਿਹਾ, ‘‘ਮੈਂ ਮੁਆਫ਼ੀ ਚਾਹੁੰਦਾ ਹਾਂ।’’ ਉਨ੍ਹਾਂ ਨੇ ਕਿਹਾ, ‘‘ਮੈਂ ਸਮਝਦਾ ਹਾਂ ਕਿ ਜਨਤਕ ਅਹੁਦਿਆਂ ’ਤੇ ਕਾਬਜ਼ ਲੋਕਾਂ ਲਈ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ। ਮੈਂ ਇਸ ਸਬੰਧ ਵਿੱਚ ਲਏ ਗਏ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਜੁਰਮਾਨਾ ਅਦਾ ਕਰ ਦਿੱਤਾ ਹੈ।”

ਧਿਆਨਯੋਗ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਕਥਿਤ ਅਨੁਚਿਤ ਟੈਕਸ ਬਚਤ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਮੂਰਤੀ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਬੇਟੀ ਹੈ। ਸੁਨਕ ਨੇ ਕਿਹਾ, ”ਪ੍ਰਧਾਨ ਮੰਤਰੀ ਦੀ ਤਰ੍ਹਾਂ ਮੈਂ ਇਨ੍ਹਾਂ ਚੁਣੌਤੀਪੂਰਨ ਸਮੇਂ ‘ਚ ਬ੍ਰਿਟੇਨ ਦੇ ਲੋਕਾਂ ਲਈ ਕੰਮ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment