SSP ਅਮਨੀਤ ਕੌਂਡਲ ਨੇ ਆਪਣੇ ਰੀਡਰ ਇੰਸਪੈਕਟਰ ਨੂੰ ਕੀਤਾ ਮੁਅੱਤਲ

TeamGlobalPunjab
1 Min Read

ਬਠਿੰਡਾ : ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਐੱਸਐੱਸਪੀ ਅਮਨੀਤ ਕੌਂਡਲ  ਨੇ ਆਪਣੇ ਹੀ ਰੀਡਰ ਇੰਸਪੈਕਟਰ ਗੁਰਮੇਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।SSP ਬਠਿੰਡਾ ਅਮਨੀਤ ਕੌਂਡਲ ਨੇ ਰੀਡਰ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੀਡਰ ਇੰਸਪੈਕਟਰ  ਗੁਰਮੇਲ ਸਿੰਘ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਪੁਲਿਸ ਨਾਲ ਸਬੰਧਤ ਕੁਝ ਅਜਿਹੇ ਫੈਸਲੇ ਲਏ, ਜੋ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸਨ।

ਇਸ ਤੋਂ ਇਲਾਵਾ ਉਹ ਪੁਲਿਸ ਅਧਿਕਾਰੀਆਂ ਦਾ ਗ਼ਲਤ ਪ੍ਰਯੋਗ ਕਰ ਰਿਹਾ ਸੀ। ਇੰਸਪੈਕਟਰ ਨੇ ਕਈ ਅਜਿਹੇ ਫ਼ੈਸਲੇ ਕੀਤੇ ਜਿਨ੍ਹਾਂ ਵਿੱਚ ਗ਼ਲਤੀਆਂ ਪਾਈਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕੀਤਾ ਗਿਆ ਹੈ। ਦੱਸ ਦੇਈਏ ਕਿ ਸਸਪੈਂਡ ਇੰਸਪੈਕਟਰ ਗੁਰਮੇਲ ਸਿੰਘ ਦੋ ਮਹੀਨਿਆਂ ਬਾਅਦ ਸੇਵਾਮੁਕਤ ਹੋਣ ਜਾ ਰਹੇ ਹਨ। ਸੇਵਾਮੁਕਤੀ ਤੋਂ ਕੁਝ ਮਹੀਨੇ ਪਹਿਲਾਂ ਉਸ ਨੂੰ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment