ਅਚਾਨਕ ਸੈਂਕੜੇ ਪੁਲਿਸ ਵਾਲਿਆਂ ਨੇ ਮਾਰਿਆ ਇਸ ਬਸਤੀ ‘ਚ ਛਾਪਾ, ਫਿਰ ਲੋਕਾਂ ਨੇ ਤੋਤੇ ਵਾਂਗ ਬੋਲਦਿਆਂ ਖੋਲ੍ਹ ਤੇ ਵੱਡੇ ਰਾਜ਼

TeamGlobalPunjab
2 Min Read

ਫਰੀਦਕੋਟ :- ਇੰਝ ਲਗਦਾ ਹੈ ਜਿਵੇਂ ਪੰਜਾਬ ‘ਚ ਫੈਲਿਆ ਨਸ਼ਾ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਹੈ। ਇਸ ਸਮੱਸਿਆ ‘ਤੇ ਨਕੇਲ ਕੱਸਣ ਲਈ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤਸਕਰਾਂ ਖਿਲਾਫ ਸਖ਼ਤੀ ਵਰਤਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਸੂਬੇ ਦੇ ਹਰ ਜਿਲ੍ਹੇ ਦੀ ਪੁਲਿਸ ਵਲੋਂ ਆਪਣੀਆਂ ਗਤੀਵਿਧੀਆਂ ‘ਚ ਤੇਜ਼ੀ ਲਿਆਂਉਦਿਆਂ ਨਸ਼ਾ ਤਸਕਰਾਂ ਖਿਲਾਫ ਸਰਚ ਅਭਿਆਨ ਸ਼ੁਰੂ ਕੀਤੇ ਗਏ ਹਨ। ਇਸ ਦੇ ਚਲਦਿਆਂ ਫ਼ਰੀਦਕੋਟ ਪੁਲਿਸ ਦੇ 200 ਦੇ ਕਰੀਬ ਪੁਲਿਸ ਕਰਮਚਾਰੀਆਂ ਵਲੋਂ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਸ਼ਹਿਰ ਦੀ ਬਾਜ਼ੀਗਰ ਬਸਤੀ ਅਤੇ ਸ਼ਹੀਦ ਬਲਵਿੰਦਰ ਸਿੰਘ ਨਗਰ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਬਰੀਕੀ ਨਾਲ ਸ਼ੱਕੀ ਥਾਵਾਂ ਦੀ ਤਲਾਸ਼ੀ ਲਈ ਗਈ। ਹਾਲਾਂਕਿ ਕੁੱਝ ਦਿਨ ਪਹਿਲਾਂ ਵੀ ਇਸ ਬਸਤੀ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਇਸ ਮੌਕੇ ਥਾਣਾ ਮੁਖੀ ਰਾਜਵੀਰ ਸਿੰਘ ਨੇ ਦੱਸਿਆ ਦੇ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼ੱਕੀ ਇਲਾਕਿਆਂ ‘ਚ ਸਰਚ ਕੀਤੀ ਜਾ ਰਹੀ ਹੈ।

ਇੱਧਰ ਦੂਜੇ ਪਾਸੇ ਬਾਜੀਗਰ ਬਸਤੀ ਦੀ ਰਹਿਣ ਵਾਲੀ ਮਹਿੰਦਰ ਕੌਰ ਨਾਮਕ ਔਰਤ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਬਸਤੀ ‘ਚ ਗੀਤਾ ਤੇ ਡਿਪਟੀ ਨਾਮਕ ਦੋ ਵਿਅਕਤੀ ਨਸ਼ਾ ਵੇਚਦੇ ਹਨ ਤੇ ਇਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਸੁਧਾਰਨਾਂ ਚਾਹੀਦਾ ਹੈ। ਮਹਿੰਦਰ ਕੌਰ ਅਨੁਸਾਰ ਇਸ ਨਸ਼ੇ ਨੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਿੰਦਗੀਆਂ ਖਰਾਬ ਕਰ ਦਿੱਤੀਆਂ ਹਨ।

Share this Article
Leave a comment