‘ਫ਼ਿਲਮ ਰੁਪਿੰਦਰ ਗਾਂਧੀ ਦ ਗੈਂਗਸਟਰ’, ‘ਰੁਪਿੰਦਰ ਗਾਂਧੀ ਦ ਰੋਬਿਨਹੂਡ’ ਅਤੇ ‘ਡਾਕੂਆਂ ਦਾ ਮੁੰਡਾ’ ਵਰਗੀ ਹਿੱਟ ਫ਼ਿਲਮਾਂ ਦੇਣ ਵਾਲੇ ਡ੍ਰੀਮ ਰਿਯਲਟੀ ਮੂਵੀਜ਼ ਫ਼ਿਲਮ ਅਤੇ ਦੇਵ ਖਰੌੜ ‘ਕਾਕਾ ਜੀ’ ਦੇ ਨਾਲ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।
ਸਾਡੇ ਖਾਸ ਸ਼ੋਅ ‘ਕੈਫੇ ਪੰਜਾਬੀ’ ‘ਚ ਫਿਲਮ ‘ਕਾਕਾ ਜੀ’ ਦੀ ਟੀਮ ਨੇ ਖੂਬ ਆਨੰਦ ਮਾਣਿਆ ਅਤੇ ਆਪਣੇ ਕਿਰਦਾਰ ਅਤੇ ਫਿਲਮ ਬਾਰੇ ਵੇਰਵੇ ਨਾਲ ਦੱਸਿਆ।
ਫਿਲਮ ‘ਕਾਕਾ ਜੀ’ ਕਾਲਾ ਕੱਛਾ ਗੈਂਗ ਦੇ ਵਿਵਾਦਾਂ ‘ਤੇ ਆਧਾਰਿਤ ਹੈ ਅਤੇ ਨਾਲ ਹੀ ਪਹਿਲੀ ਵਾਰ ਦੇਵ ਖਰੋੜ ਇਸ ਫਿਲਮ ‘ਚ ਇੱਕ ਕਾਲਪਨਿਕ ਕਿਰਦਾਰ ਕਰਦੇ ਹੋਏ ਨਜ਼ਰ ਆਓਣਗੇ।
ਫਿਲਮ ‘ਕਾਕਾ ਜੀ’ ਇੱਕ ਕਾਮੇਡੀ ਅਤੇ ਰੋਮਾਂਟਿਕ ਫਿਲਮ ਹੈ, ਜੋ ਕਿ ਰਿਲੀਜ਼ ਹੋਣ ਜਾ ਰਹੀ ਹੈ 18 ਜਨਵਰੀ 2019 ਨੂੰ।