Home / North America / ਹਾਦਸੇ ‘ਚ ਸਿਰ ‘ਤੇ ਭਿਆਨਕ ਸੱਟ ਲੱਗਣ ਕਾਰਨ ਗਣਿਤ ਦਾ ਜੀਨੀਅਸ ਬਣਿਆ ਵਿਅਕਤੀ

ਹਾਦਸੇ ‘ਚ ਸਿਰ ‘ਤੇ ਭਿਆਨਕ ਸੱਟ ਲੱਗਣ ਕਾਰਨ ਗਣਿਤ ਦਾ ਜੀਨੀਅਸ ਬਣਿਆ ਵਿਅਕਤੀ

ਵਾਸ਼ਿੰਗਟਨ: ਤੁਸੀ ਅਕਸਰ ਫਿਲਮਾਂ ‘ਚ ਜਰੂਰ ਦੇਖਿਆਂ ਹੋਵੇਗਾ ਕਿ ਇਨਸਾਨ ਦੇ ਦਿਮਾਗ ‘ਚ ਸੱਟ ਲਗਣ ਕਾਰਨ ਦਿਮਾਗ ਦਾ ਅਜਿਹਾ ਹਿੱਸਾ ਕੰਮ ਕਰਨ ਲਗ ਜਾਂਦਾ ਹੈ ਜਿਸ ਨਾਲ ਉਸਨੂੰ ਦੁਨੀਆ ਤੋਂ ਵੱਖ ਨਜ਼ਰ ਆਉਣ ਲਗ ਜਾਂਦਾ ਹੈ ਜਾਂ ਉਹ ਕਾਮਯਾਬ ਵਿਗਿਆਨੀ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਅਲਾਸਕਾ ਤੋਂ ਸਾਹਮਣੇ ਆਇਆ ਹੈ ਇੱਥੋਂ ਦੇ ਰਹਿਣ ਵਾਲੇ ਜੇਸਨ ਪੈਜੇਟ ਨੂੰ ਦੁਨੀਆ ਦੇ ਤਮਾਮ ਲੋਕਾਂ ਦੀ ਤਰ੍ਹਾਂ ਗਣਿਤ ‘ਚ ਕੋਈ ਦਿਲਚਸਪੀ ਨਹੀਂ ਸੀ। ਜੇਸਨ ਦਾ ਨਾ ਤਾਂ ਗਣਿਤ ਨਾਲ ਕੋਈ ਸਬੰਧ ਸੀ ਤੇ ਨਾ ਹੀ ਉਨ੍ਹਾਂ ਨੂੰ ਇਸ ਨੂੰ ਸਿੱਖਣ ‘ਚ ਕੋਈ ਦਿਲਚਸਪੀ ਸੀ। ਜੇਸਨ ਬਿਜ਼ਨਸਮੈਨ ਸਨ ਅਤੇ ਉਨ੍ਹਾਂ ਦੀ ਜ਼ਿੰਦਗੀ ਆਰਾਮ ਨਾਲ ਕਟ ਰਹੀ ਸੀ ਪਰ ਸਾਲ 2001 ਦੇ ਆਖਰੀ ਮਹੀਨੇ ਦੀ 12 ਤਾਰੀਖ ਨੂੰ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਉਸ ਦਿਨ ਜੇਸਨ ਇੱਕ ਪਾਰਟੀ ਵਿੱਚ ਗਏ ਸਨ। ਜਦੋਂ ਉਹ ਆਪਣੇ ਇੱਕ ਦੋਸਤ ਦੇ ਨਾਲ ਪਾਰਟੀ ਤੋਂ ਪਰਤ ਰਹੇ ਸਨ ਤਾਂ ਕੁਝ ਬਦਮਾਸ਼ਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੇ ਸਿਰ ਤੇ ਡੂੰਘੀਆਂ ਸੱਟਾਂ ਲੱਗੀਆਂ। ਜੇਸਨ ਦੇ ਸਿਰ ਦੀ ਸੱਟ ਬਾਹਰ ਤੋਂ ਤਾਂ ਠੀਕ ਹੋ ਗਈ ਪਰ ਇਸ ਨੇ ਉਨ੍ਹਾਂ ਦੇ ਸੁਭਾਅ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਹ ਆਬਸੈਸਿਵ ਕੰਪਲੈਸਿਵ ਡਿਸਆਰਡਰ ਦੇ ਸ਼ਿਕਾਰ ਹੋ ਗਏ। ਜੇਕਰ ਕੋਈ ਉਨ੍ਹਾਂ ਦੇ ਨੇੜ੍ਹੇ ਆਉਂਦਾ ਤਾਂ ਉਹ ਤੁਰੰਤ ਆਪਣੇ ਹੱਥ ਧੋਣ ਲਗਦੇ। ਇਸ ਦੌਰਾਨ ਜੇਸਨ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਹੁਣ ਹਰ ਚੀਜ ਜਿਓਮੈਟਰੀ ਦੇ ਆਕਾਰ ਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਦਿਮਾਗ ਗਣਿਤ ਅਤੇ ਫਿਜ਼ਿਕਸ ‘ਚ ਰਿਸ਼ਤਾ ਲੱਭਣ ਲਗਿਆ ਸੀ। ਜੇਸਨ ਇਕੱਲਾ ਜੀਵਨ ਬਤੀਤ ਕਰ ਰਿਹਾ ਸੀ ਲਿਹਾਜ਼ਾ ਇੰਟਰਨੈਟ ਉਨ੍ਹਾਂ ਦਾ ਸਾਥੀ ਬਣ ਗਿਆ ਅਤੇ ਮਨ ਗਣਿਤ ਵੱਲ ਖਿੱਚਦਾ ਚਲਾ ਗਿਆ। ਗਣਿਤ ਦੇ ਜਨੂੰਨ ਦੇ ਚਲਦਿਆਂ ਉਨ੍ਹਾਂ ਨੇ ਕੰਮਿਉਨਿਟੀ ਕਾਲਜ ਵਿੱਚ ਦਾਖਲਾ ਵੀ ਲਿਆ ਪਰ ਉਨ੍ਹਾਂਨੂੰ ਜਿਓਮੈਟਰੀ ਸਰੂਪ ਵਾਲੀਆਂ ਚੀਜਾਂ ਅਤੇ ਗਰਾਫ ਹੀ ਹਰ ਜਗ੍ਹਾ ਕਿਉਂ ਨਜ਼ਰ ਆਉਂਦੇ ਸਨ , ਇਸਦੇ ਲਈ ਉਨ੍ਹਾਂ ਨੇ ਨਿਊਰੋ ਵਿਗਿਆਨੀ ਬੇਰਿਟ ਬ੍ਰੋਗਾਰਡ ਦੀ ਸਹਾਇਤਾ ਲਈ। ਜੇਸਨ ਨਾਲ ਗੱਲਬਾਤ ਕਰਕੇ ਬ੍ਰੋਗਾਰਡ ਨੇ ਪਤਾ ਲਗਾਇਆ ਕਿ ਉਹ ਸਿੰਨੈਸਥੀਸੀਆ ਨਾਲ ਪੀੜਤ ਹਨ। ਇਹ ਦਿਮਾਗ ਦੀ ਇੱਕ ਅਜਿਹੀ ਦਸ਼ਾ ਹੈ ਜਿਸ ਵਿੱਚ ਦਿਮਾਗ ਜਿਸ ਚੀਜ ਦੇ ਬਾਰੇ ਸੋਚਦਾ ਹੈ ਉਹ ਜਾਂ ਤਾਂ ਸਿਰਫ ਦਿਮਾਗ ਵਿੱਚ ਰਹਿੰਦੀ ਹੈ ਜਾਂ ਫਿਰ ਉਸਦੀ ਸੋਚ ਦੇ ਮੁਤਾਬਕ ਹੀ ਹਰ ਚੀਜ ਨਜ਼ਰ ਆਉਣ ਲੱਗਦੀ ਹੈ। ਬੇਰਿਟ ਨੂੰ ਇਹ ਵੀ ਪਤਾ ਲਗਿਆ ਕਿ ਜੇਸਨ ਦੇ ਦਿਮਾਗ ਦੇ ਕੁੱਝ ਹਿੱਸਿਆਂ ‘ਚ ਸੱਮਝਣ ਦੀ ਸਮਰੱਥਾ ਨਹੀਂ ਹੈ ਪਰ ਉਹ ਖਾਸ ਤਸਵੀਰਾਂ ਉਕੇਰ ਸਕਦਾ ਹੈ। ਜੇਸਨ ਨੇ ਆਪਣੇ ਇਸ ਅਨੁਭਵ ‘ਤੇ ਇੱਕ ਕਿਤਾਬ ‘ਸਟਰਕ ਬਾਏ ਜੀਨੀਅਸ’ ਲਿਖੀ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਸੀ ਜੇਸਨ ਨੇ ਉਨ੍ਹਾਂ ਨੂੰ ਪਹਿਚਾਣ ਲਿਆ ਪਰ ਉਨ੍ਹਾਂ ਨੂੰ ਕਦੇ ਦੋਸ਼ੀ ਨਹੀਂ ਠਹਿਰਾਇਆ ਬਾਅਦ ਵਿੱਚ ਹਮਲਾਵਰਾਂ ਨੇ ਖਤ ਲਿਖ ਕੇ ਉਸ ਤੋਂ ਮੁਆਫੀ ਵੀ ਮੰਗੀ।

Check Also

ਅਮਰੀਕਾ: ਭਾਰਤੀ ਮੂਲ ਦੀ ਗਰਿਮਾ ਵਰਮਾ ਹੋਣਗੇ ਫਸਟ ਲੇਡੀ ਦੇ ਦਫਤਰ ‘ਚ ਡਿਜੀਟਲ ਡਾਇਰੈਕਟਰ

ਵਾਸ਼ਿੰਗਟਨ: ਭਾਰਤੀ ਮੂਲ ਦੀ ਗਰਿਮਾ ਵਰਮਾ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ …

Leave a Reply

Your email address will not be published. Required fields are marked *