Netflix – Amazon Prime ਨੂੰ ਟੱਕਰ ਦੇਣ ਲਈ Zomato ਕਰ ਰਿਹੈ ਸਟ੍ਰੀਮਿੰਗ ਸਰਵਿਸ ਲਾਂਚ

TeamGlobalPunjab
2 Min Read

ਅਜੋਕੇ ਸਮੇਂ ਵਿੱਚ ਲੋਕਾਂ ਲਈ ਮਨੋਰੰਜਨ ਦੇ ਬਹੁਤ ਸਾਧਨ ਉਪਲੱਬਧ ਹਨ। ਰੇਡੀਓ , ਟੀਵੀ ਤੇ ਸਿਨੇਮਾਘਰਾਂ ਤੋਂ ਬਾਅਦ ਜਿਹੜੀ ਚੀਜ ਦਰਸ਼ਕਾਂ ਲਈ ਮਨੋਰੰਜਨ ਦਾ ਨਵਾਂ ਜ਼ਰੀਆ ਬਣੀ ਹੈ ਉਹ ਹੈ ਡਿਜੀਟਲ ਮਨੋਰੰਜਨ ਯਾਨੀ ਸਮਾਰਟਫੋਨ ਤੇ ਬਸ ਇੱਕ ਐਪ ਇੰਸਟਾਲ ਕਰੋ ਤੇ ਸਬਸਕਰਿਪਸ਼ਨ ਲੈਣ ਤੋਂ ਬਾਅਦ ਤੁਸੀਂ ਮਨੋਰੰਜਨ ਹਰ ਜਗ੍ਹਾ ਆਪਣੇ ਨਾਲ ਲੈ ਕੇ ਚੱਲੋ। ਸਮੇਂ ਦੇ ਨਾਲ ਭਾਰਤ ਵਿੱਚ ਡਿਜੀਟਲ ਮਨੋਰੰਜਨ ਦੀ ਡਿਮਾਂਡ ਅਤੇ ਸਪਲਾਈ ਦੋਵੇਂ ਵਧੀਆਂ ਹਨ।

ਨੈਟਫਲਿਕਸ , ਐਮਾਜ਼ੋਨ ਪ੍ਰਾਇਮ , ਹਾਟਸਟਾਰ , ਜੀ5 ਅਤੇ ਸੋਨੀ ਲਿਵ ਵਰਗੇ ਵਿਕਲਪਾਂ ਤੋਂ ਬਾਅਦ ਹੁਣ ਨਵੀਂ ਵੀਡੀਓ ਸਟਰੀਮਿੰਗ ਐਪਲੀਕੇਸ਼ਨ ਬਾਜ਼ਾਰ ਵਿੱਚ ਆ ਗਈ ਹੈ। ਇਸ ਐਪ ਨੂੰ ਲਾਂਚ ਕਰ ਰਿਹਾ ਹੈ Zomato ਜੀ ਹਾਂ ਜ਼ੋਮੈਟੋ ਨੇ ਆਪਣੇ ਟਵਿਟਰ ਹੈਂਡਲ ਤੇ ਇੱਕ ਵੀਡੀਓ ਟਵੀਟ ਕੀਤੀ ਹੈ ਜਿਸ ਵਿੱਚ ਸੰਜੀਵ ਕਪੂਰ ਅਤੇ ਹੋਰ ਚਰਚਿਤ ਕਲਾਕਾਰ ਖਾਣੇ ਨੂੰ ਲੈ ਕੇ ਗੱਲਾਂ ਕਰਦੇ ਅਤੇ ਹਾਸਾ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਕੈਪਸ਼ਨ ਵਿੱਚ ਜ਼ੋਮੈਟੋ ਨੇ ਲਿਖਿਆ , ਅਸੀ ਹੁਣ ਵੀਡੀਓ ਵੀ ਬਣਾਵਾਂਗੇ।

https://twitter.com/ZomatoIN/status/1172398075366666242

ਜ਼ੋਮੈਟੋ ਨੇ ਆਪਣੇ ਇਸ ਨਵੇਂ ਪ੍ਰੋਜੈਕਟ ਨੂੰ ਜ਼ੋਮੈਟੋ ਆਰਿਜਨਲਸ ਨਾਮ ਦਿੱਤਾ ਹੈ। ਹਾਲਾਂਕਿ , ਜ਼ੋਮੈਟੋ ਦੀ ਇਹ ਨਵੀਂ ਐਪ ਹਾਲੇ ਗੂਗਲ ਪਲੇ ਸਟੋਰ ਉੱਤੇ ਨਜ਼ਰ ਨਹੀਂ ਆ ਰਹੀ ਹੈ। ਰਿਪੋਰਟਾਂ ਹਨ ਕਿ ਜ਼ੋਮੈਟੋ ਆਪਣੀ ਹੀ ਐਪ ਨੂੰ ਅਪਡੇਟ ਕਰੇਗਾ ਅਤੇ ਉਸ ਵਿੱਚ  ਵੱਖ ਤੋਂ ਸੈਕਸ਼ਨ ਬਣਾਵੇਗਾ ਜਿੱਥੇ ਤੁਸੀ ਵੀਡੀਓ ਦੇਖ ਸਕੋਗੇ।

- Advertisement -

ਖਬਰਾਂ ਅਨੁਸਾਰ 18 ਆਰਿਜਨਲ ਐਪਿਸੋਡ ਇਸ ਸੈਕਸ਼ਨ ਵਿੱਚ ਅਪਲੋਡ ਕੀਤੇ ਜਾਣਗੇ। ਇਸ ਵਿੱਚ 3 ਤੋਂ 15 ਮਿੰਟ ਤੱਕ ਦੇ ਵੀਡੀਓ ਅਪਲੋਡ ਕੀਤੇ ਜਾਣਗੇ।

Share this Article
Leave a comment