3 ਪੀਲ ਪੁਲਿਸ ਸਟੇਸ਼ਨਾਂ ‘ਤੇ ਪਟਾਕੇ ਚਲਾਉਣ ਵਾਲੇ ਪੰਜਾਬੀ ਦੀ ਭਾਲ ‘ਚ ਲੱਗੀ ਕੈਨੇਡੀਅਨ ਪੁਲਿਸ

Rajneet Kaur
2 Min Read

ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਿਸ ਸਟੇਸ਼ਨਾਂ ‘ਤੇ ਕਥਿਤ ਤੌਰ ‘ਤੇ ਪਟਾਕੇ ਚਲਾਏ ਜਾਣ ਤੋਂ ਬਾਅਦ ਪੀਲ ਰੀਜ਼ਨਲ ਪੁਲਿਸ ਇੱਕ 50 ਸਾਲਾ ਵਿਅਕਤੀ ਦਰਬਾਰਾ ਮਾਨ ਦੀ ਭਾਲ ਕਰ ਰਹੀ ਹੈ।ਉਨ੍ਹਾਂ ਵਲੋਂ ਗ੍ਰਿਫਤਾਰੀ ਵਾਰੰਟ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਨੇ ਦਸਿਆ ਕਿ ਇਹ ਘਟਨਾ ਲੰਘੇ ਐਤਵਾਰ ਰਾਤ 10 ਵਜੇ ਤੋਂ ਬਾਅਦ ਵਾਪਰੀ ਹੈ।

ਪੀਲ ਰੀਜ਼ਨਲ ਪੁਲਿਸ ਵਲੋਂ ਜਾਰੀ ਪ੍ਰੈਸ ‘ਚ ਕਿਹਾ ਗਿਆ ਕਿ ਸ਼ੱਕੀ ਦਰਬਾਰਾ ਮਾਨ ਨੇ ਕਥਿਤ ਤੌਰ ‘ਤੇ ਪੀਲ ਪੁਲਿਸ ਦੀਆਂ ਤਿੰਨ ਡਿਵੀਜ਼ਨਾਂ ਦਾ ਦੌਰਾ ਕੀਤਾ, ਦੋ ਮਿਸੀਸਾਗਾ ਵਿੱਚ ਅਤੇ ਇੱਕ ਬਰੈਂਪਟਨ ਵਿੱਚ ਜਾਕੇ ਪਟਾਕੇ ਚਲਾਏ ਹਨ। ਇਹ ਸਟੇਸ਼ਨ ਮਿਸੀਸਾਗਾ ਵਿੱਚ ਡਿਕਸੀ ਰੋਡ ਅਤੇ ਐਗਲਿਨਟਨ ਐਵੇਨਿਊ, ਮਿਸੀਸਾਗਾ ਵਿੱਚ ਏਰਿਨ ਮਿਲਜ਼ ਪਾਰਕਵੇਅ ਅਤੇ ਡੁੰਡਾਸ ਸਟਰੀਟ, ਅਤੇ ਬਰੈਂਪਟਨ ਵਿੱਚ ਹੁਰਾਂਟਾਰੀਓ ਸਟਰੀਟ ਅਤੇ ਕਾਉਂਟੀ ਕੋਰਟ ਬੁਲੇਵਾਰਡ ਦੇ ਖੇਤਰ ਵਿੱਚ ਸਥਿਤ ਹਨ।ਪਟਾਕੇ ਚਲਾਉਣ ਅਤੇ ਪੁਲਿਸ ਨਾਲ ਝੜਪ ਕਰਨ ਤੋਂ ਬਾਅਦ ਦਰਬਾਰਾ ਮਾਨ ਫਰਾਰ ਹੋ ਗਿਆ।

ਪੀਲ ਰੀਜ਼ਨਲ ਪੁਲਿਸ  ਅਨੁਸਾਰ ਮਾਨ ਕੋਲ ਇੱਕ 2017 ਬਲੈਕ ਫੋਰਡ ਐਕਸਪਲੋਰਰ ਗੱਡੀ ਹੈ, ਜਿਸਦੀ ਸਸਕੈਚਵਨ ਲਾਇਸੈਂਸ ਪਲੇਟ ਅਤੇ 612 MVS ਨੰਬਰ ਹੈ। ਪੁਲਿਸ ਨੇ ਨੰਬਰ 905-453-2121, 233, ਜਾਂ ਗੁਮਨਾਮ ਤੌਰ ‘ਤੇ 1-800-222-TIPS (8477) ‘ਤੇ ਕ੍ਰਾਈਮ ਸਟੌਪਰਸ  ਜਾਰੀ ਕਰਕੇ ਕਿਹਾ ਕਿ ਜੇਕਰ ਕਿਸੇ ਨੂੰ ਦਰਬਾਰਾ ਮਾਨ ਦੀ ਜਾਣਾਕਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰਨ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment