ਹਰਨੀਆ ਦੇ ਆਪਰੇਸ਼ਨ ਦੌਰਾਨ ਵਿਅਕਤੀ ਦੇ ਪੇਟ ‘ਚੋਂ ਨਿਕਲੀ ਬੱਚੇਦਾਨੀ

Prabhjot Kaur
2 Min Read

ਵਿਗਿਆਨ ਨੇ ਅਜਿਹੀ ਉਪਲਬਧੀਆਂ ਪ੍ਰਾਪਤ ਕਰ ਲਈਆਂ ਹਨ ਜਿਨ੍ਹਾਂ ਦੇ ਚਲਦਿਆਂ ਜ਼ਿਆਦਾਤਰ ਬੀਮਾਰੀਆਂ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਪਰ ਇੱਥੇ ਮਸ਼ੀਨ ਨੂੰ ਵੀ ਧੋਖਾ ਮਿਲਿਆ ਹੈ। ਕਿਹਾ ਜਾਂਦਾ ਹੈ ਕਿ ਵਿਗਿਆਨ ਨੂੰ ਕਦੇ ਧੋਖਾ ਨਹੀਂ ਦਿੱਤਾ ਜਾ ਸਕਦਾ ਪਰ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ 50 ਸਾਲ ਦੇ ਵਿਅਕਤੀ ਨਾਲ ਅਜਿਹੀ ਘਟਨਾ ਵਾਪਰੀ ਹੈ ਜਿਨੂੰ ਜਾਣ ਕੇ ਤੁਹਾਡਾ ਦਿਮਾਗ ਘੁੰਮ ਜਾਵੇਗਾ।

ਦਰਅਸਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ‘ਚ ਰਹਿਣ ਵਾਲੇ 50 ਸਾਲਾ ਸ਼ਰੀਫ ਅਲੀ ਦੇ ਪਤ ਵਿੱਚ ਕਦੇ – ਕਦੇ ਦਰਦ ਹੁੰਦਾ ਸੀ ਤੇ ਉਸ ਦਰਦ ਨੂੰ ਦੂਰ ਕਰਨ ਵਾਲੀ ਦਵਾਈਆਂ ਦਾ ਅਸਰ ਵੀ ਨਹੀਂ ਹੁੰਦਾ ਸੀ ਤਾਂ ਕਦੇ-ਕਦੇ ਕੁੱਝ ਦਵਾਈਆਂ ਨਾਲ ਦਰਦ ਤੋਂ ਆਰਾਮ ਵੀ ਆ ਜਾਂਦਾ ਸੀ।

ਸ਼ਰੀਫ ਅਲੀ ਨੂੰ ਲੱਗਿਆ ਕਿ ਉਸ ਦੇ ਪੇਟ ‘ਚ ਹਰਨੀਆ ਦੀ ਪਰੇਸ਼ਾਨੀ ਦੇ ਕਾਰਨ ਦਰਦ ਹੁੰਦਾ ਹੈ। ਜਦੋਂ ਪੇਟ ‘ਚ ਦਰਦ ਅਸਹਿਣਯੋਗ ਹੋ ਗਿਆ ਤਾਂ ਉਹ ਹਰਦੋਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਗਿਆ। ਜਿੱਥੇ ਦਰਦ ਦੇ ਮੂਲ ਕਾਰਨ ਤੱਕ ਪਹੁੰਚਣ ਲਈ ਡਾਕਟਰਾਂ ਨੇ ਕੁੱਝ ਟੈਸਟ ਕੀਤੇ ਤੇ ਅਜਿਹੇ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ।

ਦੱਸਿਆ ਜਾ ਰਿਹਾ ਹੈ ਕਿ ਹਰਨੀਆ ਦਾ ਆਪਰੇਸ਼ਨ ਕਰਵਾਉਣ ਆਏ ਸ਼ਰੀਫ ਅਲੀ ਦੇ ਪੇਟ ਵਿੱਚ ਡਾਕਟਰਾਂ ਨੂੰ ਮਹਿਲਾ ਪ੍ਰਜਨਨ ਅੰਗ ‘ਬੱਚੇਦਾਨੀ’ ਨਜ਼ਰ ਆਈ । ਡਾਕਟਰਾਂ ਨੂੰ ਇਸਦਾ ਪਤਾ ਉਸ ਵੇਲੇ ਚੱਲਿਆ ਜਦੋਂ ਉਸ ਦੀ ਅਲਟਰਾਸਾਉਂਡ ਕੀਤੀ ਗਈ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਸੁਰੱਖਿਅਤ ਆਪਰੇਸ਼ਨ ਕਰਕੇ ਉਸ ਦੇ ਪੇਟ ‘ਚ ਮੌਜੂਦ ਮਹਿਲਾ ਅੰਗਾਂ ਨੂੰ ਕੱਢ ਦਿੱਤਾ ਹੈ। ਡਾਕਟਰਾਂ ਦੇ ਮੁਤਾਬਕ ਅਜਿਹਾ ਮਾਮਲਾ ਉਨ੍ਹਾਂ ਨੇ ਪਹਿਲੀ ਵਾਰ ਵੇਖਿਆ ਹੈ।

ਇਸ ਤੋਂ ਪਹਿਲਾਂ 1939 ਵਿੱਚ ਇਸ ਤਰ੍ਹਾਂ ਦੇ ਅਨੋਖਾ ਕੇਸ ਰਿਪੋਰਟ ਕੀਤਾ ਗਿਆ ਸੀ। ਵਿਅਕਤੀ ਦੇ ਪੇਟ ਵਿੱਚ ਮਹਿਲਾ ਦੀ ਬੱਚੇਦਾਨੀ ਅਤੇ ਟੈਸਟਿਸ ਵਿਖਾਈ ਦਿੱਤੇ। ਡਾਕਟਰਾਂ ਦੇ ਮੁਤਾਬਕ ਇਸ ਨੂੰ ਪਰਸਿਸਟੇਂਟ ਮਿਉਲਰਿਅਨ ਡਕਟ ਸਿੰਡਰੋਮ ਨਾਮਕ ਰੋਗ ਕਹਿੰਦੇ ਹਨ ਜੋ ਬਹੁਤ ਰੇਇਰ ਰੋਗ ਹੈ ।

- Advertisement -

Share this Article
Leave a comment