ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਪਹਿਲਾਂ ਪੋਸਟਰ ਜੰਗ ਹੋਈ ਸ਼ੁਰੂ

Rajneet Kaur
2 Min Read

ਨਿਊਜ਼ ਡੈਸਕ: ਬਿਹਾਰ ਦੇ ਪਟਨਾ ‘ਚ 23 ਜੂਨ ਨੂੰ ਹੋਣ ਵਾਲੀ ਵਿਰੋਧੀ ਧਿਰ ਦੀ ਮੀਟਿੰਗ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਬੈਠਕ ਲਈ ਰਾਹੁਲ ਗਾਂਧੀ, ਖੜਗੇ, ਕੇਜਰੀਵਾਲ, ਮਮਤਾ ਬੈਨਰਜੀ ਅਤੇ ਅਖਿਲੇਸ਼ ਯਾਦਵ ਵਰਗੇ ਵਿਰੋਧੀ ਨੇਤਾ ਮੀਟਿੰਗ ਲਈ ਪਟਨਾ ਪਹੁੰਚਣਗੇ। 23 ਜੂਨ ਨੂੰ ਪਟਨਾ ਵਿੱਚ ਹੋਣ ਵਾਲੀ ਵਿਰੋਧੀ ਧਿਰ ਦੀ ਮੀਟਿੰਗ  ਵਿੱਚ ਕੀ ਹੋਣਾ ਹੈ, ਇਸ ਦੀ ਰੂਪ-ਰੇਖਾ ਵੀ ਤੈਅ ਹੋ ਗਈ ਹੈ। ਮੀਟਿੰਗ ਵਿੱਚ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਮਲਿਕਾਅਰਜੁਨ ਖੜਗੇ ਸਮੇਤ ਵਿਰੋਧੀ ਪਾਰਟੀਆਂ ਦੇ ਚੋਟੀ ਦੇ ਨੇਤਾ, ਟੀਐਮਸੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐਨਸੀਪੀ ਮੁਖੀ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਣਗੇ। ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਕਈ ਦਿੱਗਜ ਨੇਤਾ ਸ਼ਾਮਿਲ ਹੋਣਗੇ।

ਦੱਸ ਦੇਈਏ ਕਿ ਇਹ ਸਾਰੇ ਨੇਤਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਕਵਾਇਦ ‘ਤੇ ਕੰਮ ਕਰ ਰਹੇ ਹਨ। ਨੇਤਾਵਾਂ ਦੀ ਕੋਸ਼ਿਸ਼ 2024 ਦੀਆਂ ਚੋਣਾਂ ਲਈ ਸੀਟਾਂ ਦੀ ਵੰਡ ਦੇ ਫਾਰਮੂਲੇ ਅਤੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ‘ਤੇ ਸਮਝੌਤੇ ‘ਤੇ ਪਹੁੰਚਣ ਦੀ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਬੈਠਕ ‘ਚ ਸ਼ਾਮਲ ਸਾਰੀਆਂ ਪਾਰਟੀਆਂ ਨੇ ਮਿਲ ਕੇ ਚੋਣ ਲੜਨ ‘ਤੇ ਸਹਿਮਤੀ ਜਤਾਈ ਹੈ। ਹਾਲਾਂਕਿ ਭਾਜਪਾ ਪਹਿਲਾਂ ਹੀ ਵਿਰੋਧੀ ਏਕਤਾ ਦੀ ਪਹਿਲ ਨੂੰ ਲੈ ਕੇ ਪੋਸਟਰਾਂ ਰਾਹੀਂ ਤਾਅਨੇ ਮਾਰ ਰਹੀ ਹੈ।ਪਟਨਾ ਵਿੱਚ ਪੋਸਟਰ ਵਿੱਚ ਬੇਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ, ਆਪ ਵਿੱਚ ਪੀਐਮ ਕੌਨ ਹੋਵੇਗਾ ਵਰਗੇ ਸਲੋਗਨਸ ਲਿਖੇ ਗਏ ਹਨ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment