ਸ੍ਰੀ ਲੰਕਾ ‘ਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਝੜੱਪ, 2 ਮਰੇ

TeamGlobalPunjab
2 Min Read

ਕੋਲੰਬੋ : ਸ੍ਰੀ ਲੰਕਾ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਹਰ ਪਾਸੇ ਤਣਾਅ ਦਾ ਮਹੌਲ ਹੈ। ਇਸ ਦੇ ਚਲਦਿਆਂ ਸ੍ਰੀ ਲੰਕਾ ਫੌਜ ਨੇ ਦੇਸ਼ ਦੇ ਪੱਛਮੀਂ ਹਿੱਸੇ ‘ਚ ਇਸਲਾਮਿਕ ਸਟੇਟ ਨਾਲ ਸਬੰਧਤ ਅੱਤਵਾਦੀਆਂ ਨੇ ਘਰਾਂ ‘ਚ ਛਾਪਾ ਮਾਰੀ ਕੀਤੀ ਅਤੇ ਇਸ ਛਾਪੇ ਮਾਰੀ ਦੌਰਾਨ 2 ਸ਼ੱਕੀ ਅੱਤਵਾਦੀਆਂ ਦੇ ਮਾਰੇ ਜਾਣੇ ਦੀ ਗੱਲ ਕਹੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਲੰਕਾ ਫੌਜ ਦੇ ਬੁਲਾਰੇ ਸੁਮਿਤ ਅਟਾਪੱਟੂ ਨੇ ਕਿਹਾ ਕਿ ਸੁਰੱਖਿਆ ਫੌਜ ਵੱਲੋਂ ਕਲਮੁਨਈ ਸ਼ਹਿਰ ‘ਚ ਸ਼ੱਕੀ ਅੱਤਵਾਦੀ ਅੱਡਿਆਂ ‘ਤੇ ਜਦੋਂ ਛਾਪੇ ਮਾਰੀ ਕੀਤੀ ਗਈ ਤਾਂ ਉਨ੍ਹਾਂ ਨੇ ਫੌਜ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਗੋਲੀਆਂ ਦੀ ਜਵਾਬੀ ਕਾਰਵਾਈ ਦੌਰਾਨ ਉਨ੍ਹਾਂ ਵਿੱਚੋਂ 2 ਹਥਿਆਰਬੰਦ ਵਿਅਕਤੀ ਮਾਰੇ ਗਏ। ਇਸ ਦੇ ਨਾਲ ਹੀ ਉਨ੍ਹਾਂ ਇੱਕ ਹੋਰ ਦੁਖਦਾਈ ਖ਼ਬਰ ਦਿੰਦਿਆਂ ਕਿਹਾ ਕਿ ਇਸ ਜਵਾਬੀ ਕਾਰਵਾਈ ਦੌਰਾਨ ਇੱਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ।

ਇੱਥੇ ਇਹ ਵੀ ਦੱਸਣਯੋਗ ਹੈ, ਕਿ ਸ੍ਰੀਲੰਕਾ ‘ਚ ਈਸਟਰ ਸੰਡੇ ਵਾਲੇ ਦਿਨ  ਸ੍ਰੀਲੰਕਾ ‘ਚ ਹਮਲਿਆਂ ਦੌਰਾਨ ਹੋਟਲਾਂ ਅਤੇ ਚਰਚਾਂ ਨੂੰ ਕੁਝ ਅਣਜਾਣ ਅਤੇ ਆਤਮਘਾਤੀ ਹਮਲਾਵਰਾਂ ਵੱਲੋਂ ਨਿਸ਼ਾਨਾਂ ਬਣਾਇਆ ਗਿਆ ਸੀ। ਜਾਣਕਾਰੀ ਮੁਤਾਬਕ ਇਹ ਹਮਲਾ ਉਸ ਦਿਨ ਸ੍ਰੀਲੰਕਾ ਦੇ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 45 ਮਿੰਟ ਦੇ ਕਰੀਬ ਹੋਇਆ ਸੀ। 6 ਥਾਵਾਂ ‘ਤੇ ਕੀਤੇ ਗਏ ਇਨ੍ਹਾਂ ਹਮਲਿਆਂ ਦੌਰਾਨ 35 ਵਿਦੇਸ਼ੀਆਂ ਸਣੇ 215 ਦੇ ਕਰੀਬ ਲੋਕਾਂ ਦੀ ਮੌਤ ਹੋਣ ਅਤੇ 500 ਕੇ ਕਰੀਬ ਲੋਕਾਂ ਦੇ ਜਖਮੀ ਹੋਣ ਦੀ ਵੀ ਗੱਲ ਕਹੀ ਜਾ ਰਹੀ ਸੀ। ਜਿਨ੍ਹਾਂ ਵਿੱਚੋਂ 4 ਭਾਰਤੀ ਵੀ ਦੱਸੇ ਜਾ ਰਹੇ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਵਿੱਚੋਂ 3 ਲੋਕਾਂ ਦੀ ਅਧਿਕਾਰਿਤ ਤੌਰ ‘ਤੇ ਪੁਸ਼ਟੀ ਕੀਤੀ ਸੀ ਜਿਨ੍ਹਾਂ ਵਿੱਚ ਲਕਸ਼ਮੀ, ਨਾਰਾਇਣ ਚੰਦਰ ਸੇਖਰ ਤੇ ਰਮੇਸ਼ ਦੇ ਨਾਮ ਸ਼ਾਮਲ ਹਨ।

 

- Advertisement -

Share this Article
Leave a comment