Sunday, August 25 2019
Home / ਸਿਆਸਤ / ਸੈਣੀ ਤੇ ਉਮਰਾਨੰਗਲ ਦੀਆਂ ਕਾਲ ਡਿਟੇਲਾਂ ਤੇ ਵੀਡੀਓ ਦਾ ਸੱਚ? ਦੇਖੋ ਹੈਰਾਨੀਜਨਕ ਖੁਲਾਸੇ, ਕਿਵੇਂ ਦਿੱਤੇ ਸੀ ਗੋਲੀ ਚਲਾਉਣ ਦੇ ਹੁਕਮ? ਜਿੰਨ੍ਹੇ ਆਹ ਨੀ ਦੇਖਿਆ, ਸਮਝੋ ਕੁੱਝ ਨਹੀਂ ਦੇਖਿਆ! (ਦੇਖੋ ਵੀਡੀਓ)

ਸੈਣੀ ਤੇ ਉਮਰਾਨੰਗਲ ਦੀਆਂ ਕਾਲ ਡਿਟੇਲਾਂ ਤੇ ਵੀਡੀਓ ਦਾ ਸੱਚ? ਦੇਖੋ ਹੈਰਾਨੀਜਨਕ ਖੁਲਾਸੇ, ਕਿਵੇਂ ਦਿੱਤੇ ਸੀ ਗੋਲੀ ਚਲਾਉਣ ਦੇ ਹੁਕਮ? ਜਿੰਨ੍ਹੇ ਆਹ ਨੀ ਦੇਖਿਆ, ਸਮਝੋ ਕੁੱਝ ਨਹੀਂ ਦੇਖਿਆ! (ਦੇਖੋ ਵੀਡੀਓ)

ਫ਼ਰੀਦਕੋਟ : ਬੀਤੇ ਦਿਨੀਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਐਸਆਈਟੀ) ਵੱਲੋਂ ਜਿਲ੍ਹਾ ਮੈਜਿਸ਼ਟ੍ਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ। ਇਸ ਚਲਾਨ ਦੀ ਖਾਸੀਅਤ ਇਹ ਹੈ ਕਿ ਪਹਿਲੀ ਵਾਰ ਚਲਾਨ ਵਿੱਚ ਬਾਦਲਾਂ, ਰਾਮ ਰਹੀਮ ਅਤੇ ਸੁਮੇਧ ਸੈਣੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਬਾਅਦ ਸੂਬੇ ਦੀ ਰਾਜਨੀਤੀ ਦਾ ਪਾਰਾ ਆਪਣੀ ਚਰਮ ਸੀਮਾਂ ‘ਤੇ ਹੈ। ਹਾਲਾਤ ਇਹ ਹਨ ਕਿ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ  ਅਤੇ ਪੀਡੀਏ ਦੇ ਸਹਿਯੋਗੀ ਸੁਖਪਾਲ ਸਿੰਘ ਖਹਿਰਾ ਇਸ ਚਲਾਨ ਵਿਚਲੇ ਤੱਥਾਂ ਨੂੰ ਲੈ ਕੇ ਜਿੱਥੇ ਬਾਦਲਾਂ ‘ਤੇ ਵੱਡੇ ਸ਼ਬਦੀ ਹਮਲੇ ਕਰ ਰਹੇ ਹਨ, ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਾਮ ਲੈ ਕੇ ਸਿੱਧਾ ਵੰਗਾਰਿਆ ਹੈ ਕਿ ਜੇਕਰ ਉਨ੍ਹਾਂ ‘ਚ ਹਿੰਮਤ ਹੈ ਤਾਂ ਮੈਨੂੰ ਗ੍ਰਿਫਤਾਰ ਕਰਕੇ ਦਿਖਾਵੇ, ਪਰ ਇਸ ਸਿਆਸਤ ਤੋਂ ਦੂਰ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ ਦੀ ਉਡੀਕ ਲਾਈ ਬੈਠੇ ਲੋਕ ਅੱਜ ਵੀ ਸਾਲ 2015 ਦੇ ਉਨ੍ਹਾਂ ਕਾਲੇ ਦਿਨਾਂ ਦੇ ਪੰਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਫਿਰੋਲ ਰਹੇ ਹਨ ਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਰ ਸ਼ਾਤਮਈ ਢੰਗ ਨਾਲ ਬੈਠੀ ਸਿੱਖ ਸੰਗਤ ‘ਤੇ ਗੋਲੀ ਚਲਾਉਣ ਦੇ ਹੁਕਮ ਕਿਸ ਤਰ੍ਹਾਂ ਦਿੱਤੇ ਗਏ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਲਈ ਇਨਸਾਫ ਦੀ ਮੰਗ ਕਰ ਰਹੀ ਸੰਗਤ ਨੂੰ ਪੁਲਿਸ ਨੇ ਚੰਦ ਮਿੰਟਾਂ ਵਿੱਚ ਉਨ੍ਹਾਂ ਦੇ ਹੱਡ ਗੋਢੇ ਕੁੱਟ ਕੇ ਗੋਲੀਆਂ ਨਾਲ ਛਲਣੀ ਕਰਕੇ ਧਰਨੇ ਵਾਲੀ ਥਾਂ ਤੋਂ ਭਜਾ ਦਿੱਤਾ ਸੀ।

ਇਨ੍ਹਾਂ ਮਾਮਲਿਆਂ ਵਿੱਚ ਅਹਿਮ ਪਹਿਲੂ ਸੁਮੇਧ ਸਿੰਘ ਸੈਣੀ ਤੇ ਆਈਜੀ ਉਮਰਾਨੰਗਲ ਵਿੱਚ ਹੋਈਆਂ ਫੋਨ ਕਾਲਾਂ ਅਤੇ ਘਟਨਾ ਮੌਕੇ ਦੀ ਸੀਸੀਟੀਵੀ ਫੂਟੇਜ਼ ਨੂੰ ਮੰਨਿਆ ਜਾ ਰਿਹਾ ਹੈ ਤੇ ਇਨ੍ਹਾਂ ਫੋਨ ਕਾਲਾਂ ਦੇ ਵੇਰਵੇ ਅਤੇ ਸੀਸੀਟੀਵੀ ਫੂਟੇਜ਼ ‘ਤੇ ਪਏ ਸਮੇਂ ਨੂੰ ਜੇਕਰ ਆਪਸ ਵਿੱਚ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਪਤਾ ਲਗਦਾ ਹੈ ਕਿ ਪੁਲਿਸ ਨੇ ਲਾਠੀਚਾਰਜ, ਪਾਣੀ ਦੀਆਂ ਤੋਪਾਂ, ਅੱਥਰੂਗੈਸ, ਅਤੇ ਗੋਲੀਆਂ ਚਲਾਉਣ ਦੀ ਕਾਰਵਾਈ ਉਸ ਤੋਂ ਬਾਅਦ ਸ਼ੁਰੂ ਕੀਤੀ ਜਦੋਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਡੀਜੀਪੀ ਸੁਮੇਧ ਸੈਣੀ ਨਾਲ ਫੋਨ ‘ਤੇ ਗੱਲਬਾਤ ਹੁੰਦੀ ਹੈ। ਕੀ ਹੈ ਸਾਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਖੋਲ੍ਹ ਕੇ ਦੇਖੋ ਜੀ।

Check Also

ਧੋਖਾਧੜੀ ‘ਚ ਗ੍ਰਿਫਤਾਰ ਔਰਤ ਨੇ ਜੱਜ ਅੱਗੇ ਹੱਥ ਬੰਨ੍ਹ ਕਿਹਾ, ਪੈਸੇ ਮੋੜ ਦੇਂਦੇ ਹਾਂ, ਜੇਲ੍ਹ ਨਾ ਭੇਜਿਓ,ਫਟਾ ਫੱਟ ਮੋੜੇ 4.20 ਲੱਖ 

ਮੋਹਾਲੀ ; ਸੋਸ਼ਲ ਮੀਡੀਆ ਤੇ ਸੰਧੂ ਜੋੜੀ ਦੇ ਨਾਂ ਤੇ ਮਸ਼ਹੂਰ ਇਥੋਂ ਦੇ ਸੈਕਟਰ 70 …

Leave a Reply

Your email address will not be published. Required fields are marked *