ਸੁਮੇਧ ਸੈਣੀ ਨੂੰ ਝਟਕਾ, ਸਿਟੀ ਸੈਂਟਰ ਗੋਟਾਲਾ ਮਾਮਲੇ ‘ਚ ਪਈ ਅਰਜੀ, ਅਦਾਲਤ ਨੇ ਕੀਤੀ ਰੱਦ !

Prabhjot Kaur
2 Min Read
ਲੁਧਿਆਣਾ : ਲੁਧਿਆਣਾ ਦੀ ਇੱਕ ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸਿਟੀ ਸੈਂਟਰ ਘੋਟਾਲਾ ਮਾਮਲੇ ਵਿੱਚ ਸੈਣੀ ਵਲੋਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਪੁਲਿਸ ਦੀ ਇਸ ਮਾਮਲਾ ਨੂੰ ਬੰਦ ਕਰਨ (ਕਲੋਜ਼ਰ ਰਿਪੋਰਟ) ਸਬੰਧੀ ਪਈ ਗਈ ਅਰਜੀ, ਅੱਜ ਅਦਾਲਤ ਨੇ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਸੁਮੇਧ ਸੈਣੀ ਨੇ ਇਸ ਮਾਮਲੇ ‘ਚ ਅਹਿਮ ਦਸਤਾਵੇਜ ਪੇਸ਼ ਕੀਤੇ ਜਾਣ ਦੀ ਅਰਜੀ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ 2019 ਵਾਲੇ ਦਿਨ ਰੱਖੀ ਹੈ।
ਜਿਕਰਯੋਗ ਹੈ ਕਿ ਸੁਮੇਧ ਸਿੰਘ ਸੈਣੀ ਨੇ ਇਸ ਮਾਮਲੇ ‘ਚ ਅਦਾਲਤ ਨੂੰ ਲਿਖਤੀ ਬੇਨਤੀ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਇਸ ਮਾਮਲੇ ਨਾਲ ਸਬੰਧਤ ਕੁਝ ਅਹਿਮ ਦਸਤਾਵੇਜ਼ ਹਨ ਜਿਸ ਨਾਲ ਉਹ ਅਦਾਲਤ ਵਿਚ ਮੁਲਜਮਾਂ ਦੇ ਖਿਲਾਫ ਕੇਸ ਨੂੰ ਸਾਬਤ ਕਰ ਸਕਦੇ ਹਨ। ਜਿਸ ਗੱਲ ਦਾ ਸਰਕਾਰੀ ਪੱਖ ਦੇ ਜਿਲ੍ਹਾ ਅਟਾਰਨੀ ਰਵੀ ਕੁਮਾਰ ਨੇ ਜਬਰਦਸਤ ਵਿਰੋਧ ਕੀਤਾ ਸੀ। ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਇਸ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ,ਤੋਂ ਇਲਾਵਾ ਵਿਜੀਲੈਂਸ ਦੇ ਇੱਕ ਸਾਬਕਾ ਐਸ ਐਸ ਪੀ ਨੇ ਵੀ ਇੱਕ ਧਿਰ ਵਜੋਂ ਇਸ ਕੇਸ ਵਿੱਚ ਪੇਸ਼ ਹੋਣ ਦੀ ਅਦਾਲਤ ਤੋਂ ਇਜਾਜਤ ਮੰਗੀ ਸੀ ਪਰ ਉਨ੍ਹਾਂ ਦੀਆਂ ਅਰਜੀਆਂ ਵੀ ਅਦਾਲਤ ਨੇ ਰੱਦ ਕਰ ਦਿੱਤੀਆਂ ਸਨ।  ਇਸ ਕੇਸ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ।  ਜਿਸ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਅਦਾਲਤ ਵਿਚ ਕੇਸ ਨੂੰ ਬੰਦ ਕਰਨ ਦੀ ਅਰਜੀ ਦਾਇਰ ਕਰਕੇ ਕੈਪਟਨ ਅਮਰਿੰਦਰ ਸਮੇਤ ਬਾਕੀ ਮੁਲਜ਼ਮਾਂ ਨੂੰ ਕਲੀਨ ਚਿੱਤ ਦੇ ਦਿੱਤੀ ਸੀ।

Share this Article
Leave a comment