ਬਠਿੰਡਾ : ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿਆਸਤ ਦੇ ਮੈਦਾਨ ‘ਚ ਹਰ ਕੋਈ ਇੱਕ ਦੂਜੇ ਦੇ ਪੈਰ ਖਿੱਚਣ ‘ਚ ਲੱਗਿਆ ਹੋਇਆ ਹੈ। ਇਸੇ ਸਿਲਸਿਲੇ ਦੇ ਚਲਦਿਆਂ ਸੁਖਬੀਰ ਬਾਦਲ ਨੂੰ ਵੀ ਇੱਕ ਨਵੇਂ ਹੀ ਅੰਦਾਜ਼ ਵਿੱਚ ਦੇਖਿਆ ਗਿਆ। ਪਿਛਲੇ ਦਿਨੀਂ ਅਕਾਲੀ ਦਲ ਵੱਲੋਂ ਬਠਿੰਡਾ ‘ਚ ਆਪਣੀ ਸਿਆਸੀ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਜਿੱਥੇ ਸੁਖਬੀਰ ਬਾਦਲ ਨੇ ਦੂਸਰੀਆਂ ਸਿਆਸੀ ਪਾਰਟੀਆਂ ‘ਤੇ ਵਾਰ ਕੀਤੇ ਉੱਥੇ ਦੂਜੇ ਪਾਸੇ ਰੈਲੀ ਦੌਰਾਨ ਆਏ ਹੋਏ ਲੋਕਾਂ ਨੂੰ ਹਸਾ ਹਸਾ ਕੇ ਉਨ੍ਹਾਂ ਦੇ ਢਿੱਡੀਂ ਪੀੜ੍ਹਾਂ ਪਾ ਦਿੱਤੀਆਂ।
ਆਪਣੀ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਲੰਮੇ ਹੱਥੀਂ ਲਿਆ। ਇਸੇ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਕਾਂਗਰਸ ਤੇ ਸਿਆਸੀ ਵਾਰ ਕੀਤੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਮਜ਼ਾਕੀਆ ਤੰਜ ਕੱਸੇ। ਉਨ੍ਹਾਂ ਨੇ ਮਨਪ੍ਰੀਤ ਬਾਦਲ ਤੇ ਵੀ ਆਪਣੀ ਸ਼ਾਇਰੀ ਦੇ ਨਾਲ ਵਾਰ ਕੀਤੇ। ਇਸੇ ਤਰ੍ਹਾਂ ਸੁਖਬੀਰ ਬਾਦਲ ਦੇ ਇਸ ਸ਼ਾਇਰੀ ਵਾਲੇ ਅੰਦਾਜ਼ ਨੇ ਲੋਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰ ਦਿੱਤਾ।
ਆਪਣੇ ਭਾਸਣ ‘ਚ ਅਕਾਲੀ ਸਰਕਾਰ ਦੌਰਾਨ ਹੋਏ ਕੰਮਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਭਲਾਈ ਕਰਨੀ ਹੈ ਤਾਂ ਅਕਾਲੀ ਸਰਕਾਰ ਤੋਂ ਵਧੇਰੇ ਵਧੀਆ ਸਰਕਾਰ ਕੋਈ ਨਹੀਂ ਹੋ ਸਕਦੀ।