ਵਿਜੀਲੈਂਸ ਟੀਮ ਨੇ ਫਿਰੋਜ਼ਪੁਰ ਆਰਟੀਏ ਦਫਤਰ ‘ਚ ਮਾਰਿਆ ਛਾਪਾ, ਜ਼ਬਤ ਕੀਤਾ ਰਿਕਾਰਡ

Rajneet Kaur
2 Min Read

ਫਿਰੋਜ਼ਪੁਰ : ਫਿਰੋਜ਼ਪੁਰ ਦਾ ਆਰਟੀਏ ਦਫ਼ਤਰ ਇੱਕ ਵਾਰ ਫਿਰ ਵਿਜੀਲੈਂਸ ਦੇ ਰਡਾਰ ‘ਤੇ ਆ ਗਿਆ ਹੈ। ਰਾਜ ਕੁਮਾਰ ਸਾਮਾ ਡੀਐਸਪੀ ਵਿਜੀਲੈਂਸ ਬਿਊਰੋ ਦੀ ਅਗਵਾਈ ਹੇਠ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਅੱਜ ਛਾਪੇਮਾਰੀ ਕਰਕੇ ਕੁਝ ਰਿਕਾਰਡ ਜ਼ਬਤ ਕੀਤਾ। ਵਿਭਾਗੀ ਸੂਤਰਾਂ ਅਨੁਸਾਰ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਲਈ ਮਸ਼ਹੂਰ ਫਿਰੋਜ਼ਪੁਰ ਦੇ ਆਰਟੀਏ ਦਫਤਰ ਵਿਚੋਂ ਵਿਜੀਲੈਂਸ ਟੀਮ ਨੇ ਦੋ ਸਾਲਾਂ ਦਾ ਰਿਕਾਰਡ ਜਾਂਚ ਲਈ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਸ ਸਬੰਧੀ ਡੀਐਸਪੀ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਵਿੱਚ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਨਿਯਮਾਂ ਦੇ ਉਲਟ ਪੁਰਾਣੇ ਵਾਹਨਾਂ ਦੀ ਪਾਸਿੰਗ ਕਰਵਾਈ ਜਾ ਰਹੀ ਹੈ ਤੇ ਉਸ ਦੇ ਆਧਾਰ ’ਤੇ ਫਿਰੋਜ਼ਪੁਰ ਆਰਟੀਏ ਦਫਤਰ ’ਤੇ ਛਾਪੇਮਾਰੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ ਆਰਟੀਏ ਦਫਤਰ ਫਿਰੋਜ਼ਪੁਰ ਵਿਖੇ ਰੀਨਿਊ ਕਰਵਾਉਣ ਲਈ ਆਉਣ ਵਾਲੇ ਵਾਹਨਾਂ ਨੂੰ ਬਿਨਾਂ ਚੈਕਿੰਗ ਤੋਂ ਪਾਸ ਕਰ ਦਿੱਤਾ ਜਾਂਦਾ ਹੈ। ਡੀਐੱਸਪੀ ਸਾਮਾ ਨੇ ਕਿਹਾ ਕਿ ਜੇਕਰ ਸਰਕਾਰੀ ਨਿਯਮਾਂ ਅਨੁਸਾਰ ਦੇਖਿਆ ਜਾਵੇ ਤਾਂ ਇੱਕ ਦਿਨ ਵਿੱਚ 20 ਤੋਂ 25 ਵਾਹਨਾਂ ਦੀ ਚੈਕਿੰਗ ਕੀਤੀ ਜਾ ਸਕਦੀ ਹੈ, ਪਰ ਰਿਕਾਰਡ ਵਿੱਚ ਦੇਖਿਆ ਗਿਆ ਹੈ ਕਿ 100 ਤੋਂ 150 ਵਾਹਨਾਂ ਨੂੰ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਰਿਕਾਰਡ ਲੈ ਲਿਆ ਗਿਆ ਹੈ ਅਤੇ ਸਾਰੇ ਰਿਕਾਰਡ ਦੀ ਪੜਤਾਲ ਕੀਤੀ ਜਾਵੇਗੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment