ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਬਣਾਉਣ ਵੱਲ ਕਦਮ ਵਧਾ ਹੀ ਦਿੱਤਾ ਹੈ। ਖਹਿਰਾ ਵੱਲੋਂ ਬਣਾਈ ਜਾਣ ਵਾਲੀ ਇਸ ਪਾਰਟੀ ਦਾ ਨਾਮ ਪੰਜਾਬੀ ਏਕਤਾ ਪਾਰਟੀ ਹੋਵੇਗਾ। ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਦਰਸ਼ਨ ਸਿੰਘ ਸਿੱਧੁ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੀਂ ਪਾਰਟੀ ਬਣਾਉਣ ਲਈ ਭਾਂਵੇ ਕਿ ਸੁਖਪਾਲ ਖਹਿਰਾ ਰਸਮੀਂ ਤੌਰ ਤੇ ਕੱਲ੍ਹ ਐਲਾਨ ਕਰਨਗੇ ਪਰ ਇਸ ਪਾਰਟੀ ਦਾ ਨਾਮ ਦਰਜ਼ ਕਰਨ ਲਈ ਖਹਿਰਾ ਨੇ ਚੋਣ ਕਮਿਸ਼ਨ ਕੋਲ ਫਾਇਲ ਭੇਜ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਖਹਿਰਾ ਵੱਲੋਂ ਬਣਾਈ ਜਾਣ ਵਾਲੀ ਇਹ ਨਵੀਂ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਲੋਕ ਸਭਾ ਚੋਣਾਂ ਲੜੇਗੀ ਤੇ ਇਸ ਪਾਰਟੀ ਦਾ ਸਮਰਥਨ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਡਾ ਧਰਮਵੀਰ ਗਾਂਧੀ ਦਾ ਪੰਜਾਬ ਮੰਚ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਕੀਤਾ ਜਾਵੇਗਾ ਕਿਉਂਕਿ ਇਸ ਗੱਲ ਦਾ ਐਲਾਨ ਇਨ੍ਹਾਂ ਸਾਰਿਆਂ ਨੇ ਪੰਜਾਬ ਜ਼ਮਹੂਰੀ ਗਠਜੋੜ ਬਣਾ ਕੇ ਪਹਿਲਾਂ ਹੀ ਕੀਤਾ ਹੋਇਆ ਹੈ।