ਲੋਹੜੀ ਦੇ ਤਿਉਹਾਰ ਮੌਕੇ 6 ਹਜ਼ਾਰ ਕੱਚੇ ਮੁਲਾਜ਼ਮ ਕੀਤੇ ਗਏ ਪੱਕੇ, ਮੁੱਖ ਮੰਤਰੀ ਨੇ ਲੋਕਾਂ ਨੂੰ ਦਿੱਤੀਆਂ ਵਧਾਈਆਂ

Global Team
1 Min Read

ਚੰਡੀਗੜ੍ਹ ਪੰਜਾਬ ਅੰਦਰ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਪਾਸੇ ਲੋਹੜੀ ਨਾਲ ਸਬੰਧਤ ਪ੍ਰੋਗਰਾਮ ਹੋ ਰਹੇ ਹਨ। ਇਸੇ ਦਰਮਿਆਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੜੇ ਵੱਖਰੇ ਅੰਦਾਜ਼ ਵਿਚ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ।

ਭਗਵੰਤ ਮਾਨ ਹੁਰਾਂ ਨੇ ਸੋਸ਼ਲ ਮੀਡੀਆ ਜ਼ਰੀਏ ਵਧਾਈ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ “ਖ਼ੁਸ਼ੀਆਂ ਦੇ ਤਿਉਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ… ਦਲਿੱਦਰ ਰੂਪੀ ਸਮਾਜ ਵਿਰੋਧੀ ਤਾਕਤਾਂ ਦਾ ਸਫ਼ਾਇਆ ਹੋਵੇ…ਪੰਜਾਬ ਸਦਾ ਵਾਂਗ ਚੜ੍ਹਦੀਕਲਾ ‘ਚ ਰਹੇ…”

 

ਇਸੇ ਦਰਮਿਆਨ ਲੋਹੜੀ ਦੇ ਤਿਉਹਾਰ ਮੌਕੇ ਜਿੱਥੇ ਭਗਵੰਤ ਮਾਨ ਹੋਰਾਂ ਵੱਲੋਂ ਲੋਕਾਂ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਗਿਆ ਤਾਂ ਉਥੇ ਹੀ ਮੁਲਾਜ਼ਮਾਂ ਨੂੰ ਵੀ ਖ਼ੁਸ਼ਖ਼ਬਰੀ ਦਿੱਤੀ ਗਈ। ਜੀ ਹਾਂ ਛੇ ਹਜ਼ਾਰ ਕੱਚੇ ਮੁਲਾਜਮ ਪੱਕੇ ਕੀਤੇ ਜਾ ਰਹੇ ਹਨ।

Share this Article
Leave a comment