ਸੀਨੀਅਰ ਅਕਾਲੀ ਆਗੂਆਂ ਨੇ ਕੀਤੀ ਮੀਟਿੰਗ, ਮੀਟਿੰਗ ‘ਚ ਕਰਤਾ ਵੱਡਾ ਐਲਾਨ, ਵਿਰੋਧੀਆਂ ਵੀ ਰਹਿ ਗਏ ਹੈਰਾਨ! ਦੇਖੋ ਵੀਡੀਓ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ 11 ਮੈਂਬਰੀ ਕਮੇਟੀ ਵਲੋਂ ਚੰਡੀਗੜ੍ਹ ‘ਚ ਇੱਕ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਪਾਰਟੀ ਦੇ ਨਵੇਂ ਢਾਂਚੇ ਤੋਂ ਇਲਾਵਾ ਪਾਰਟੀ ਆਗੂਆਂ ਨੂੰ ਨਵੀਆਂ ਜ਼ਿੰਮੇਦਾਰੀਆਂ ਦੇਣ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ । ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਦੀ ਅਗਵਾਈ ‘ਚ ਕੀਤੀ ਗਈ ਇਸ ਬੈਠਕ ‘ਚ ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਸਣੇ ਪਾਰਟੀ ਦੇ ਕਈ ਆਗੂ ਮੌਜੂਦ ਰਹੇ । ਬੈਠਕ ਦਾ ਮੁੱਖ ਏਜੰਡਾ ਇਹ ਸੀ ਕਿ ਪਾਰਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ? ਬਲਵਿੰਦਰ ਸਿੰਘ ਭੂਂਦੜ ਨੇ ਕਿਹਾ ਕਿ ਅਕਾਲੀ ਦਲ ਸਿਰਫ ਸਿਆਸੀ ਲਾਭ ਲਈ ਹੀ ਨਹੀਂ, ਸਗੋਂ ਧਰਮ ਦੀ ਰੱਖਿਆ ਲਈ ਵੀ ਕੰਮ ਕਰਦਾ ਹੈ ।

ਇਸ ਬੈਠਕ ਦੌਰਾਨ ਅਕਾਲੀ ਦਲ ਵਲੋਂ ਵਿਧਾਨ ਸਭਾ ਸਪੀਕਰ ਦੇ ਉਸ ਫੈਸਲੇ ਦਾ ਵੀ ਵਿਰੋਧ ਕੀਤਾ ਗਿਆ ਜਿਸ ‘ਚ ਨਵੀਆਂ ਬਣਾਈਆਂ ਗਈਆਂ ਕਮੇਟੀਆਂ ‘ਚ ਅਸਤੀਫੇ ਦੇ ਚੁੱਕੇ ਵਿਧਾਇਕਾਂ ਦੇ ਨਾਮ ਸ਼ਾਮਲ ਹਨ । ਇਸ ਬਾਰੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਇਹ ਸਾਰੇ ਵਿਧਾਇਕ ਜਿਨ੍ਹਾਂ ਨੇ ਆਪਣੀਆਂ ਪਾਰਟੀਆਂ ਛੱਡ ਕੇ ਨਵੀਆਂ ਪਾਰਟੀਆਂ ਬਣਾ ਨਵੇਂ ਚੋਣ ਨਿਸ਼ਾਨ ‘ਤੇ ਚੋਣ ਵੀ ਲੜ ਲਈ ਹੈ ਤੇ ਇਹ ਦਲ ਬਦਲੂ ਕਨੂੰਨ ਦੀ ਉਲੰਘਣਾ ਕੀਤੀ ਗਈ ਹੈ। ਅਜਿਹੇ ਵਿਧਾਇਕਾਂ ਨੂੰ ਨਵੀਆਂ ਕਮੇਟੀਆਂ ਵਿੱਚ ਸ਼ਾਮਲ ਕਰਨਾ ਸਰਾਸਰ ਗਲਤ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਆਗੂਆਂ ਵਲੋਂ ਜਿੱਥੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵਿਚਾਰ ਚਰਚਾ ਕੀਤੀ, ਉੱਥੇ ਇਹ ਐਲਾਨ ਕੀਤਾ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰਦੇ ਹਨ।

 

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.