Home / ਸਿਆਸਤ / ਸਿੰਘ ਲਾਉਣਗੇ ਮਹਿਲਾ ਨੂੰ ਕੁੱਟਣ ਵਾਲੇ ਕਾਂਗਰਸੀਆਂ ਦਾ ਸੋਧਾ! ਭੜਕੇ ਸਿੱਖ ਕ੍ਰਿਪਾਨਾਂ ਸਣੇ ਪਹੁੰਚੇ ਹਸਪਤਾਲ, ਕਹਿੰਦੇ ਜੇ ਮਰਦ ਦੇ ਪੁੱਤ ਓ ਤਾਂ ਹੁਣ ਹੱਥ ਲਾਓ! (ਦੇਖੋ ਵੀਡੀਓ)

ਸਿੰਘ ਲਾਉਣਗੇ ਮਹਿਲਾ ਨੂੰ ਕੁੱਟਣ ਵਾਲੇ ਕਾਂਗਰਸੀਆਂ ਦਾ ਸੋਧਾ! ਭੜਕੇ ਸਿੱਖ ਕ੍ਰਿਪਾਨਾਂ ਸਣੇ ਪਹੁੰਚੇ ਹਸਪਤਾਲ, ਕਹਿੰਦੇ ਜੇ ਮਰਦ ਦੇ ਪੁੱਤ ਓ ਤਾਂ ਹੁਣ ਹੱਥ ਲਾਓ! (ਦੇਖੋ ਵੀਡੀਓ)

ਮੁਕਤਸਰ ਸਾਹਿਬ : ਬੀਤੇ ਦਿਨੀਂ ਇੱਕ ਮਹਿਲਾ ਦੀ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਜਿੱਥੇ ਸਾਰਿਆਂ ਨੇ ਇਸ ਦੀ ਨਿੰਦਾ ਕੀਤੀ, ਉੱਥੇ ਇਹ ਮਾਮਲਾ ਮੁੱਖ ਮੰਤਰੀ ਦਰਬਾਰ ਤੱਕ ਵੀ ਗੂੰਜਿਆ। ਬੱਸ ਫਿਰ ਕੀ ਸੀ, ਕੁਝ ਹੀ ਸਮੇਂ ਬਾਅਦ ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਵੀ ਕੀਤਾ ਸੀ। ਪਰ ਹੁਣ ਇਸ ਮਾਮਲੇ ਨੇ ਇੱਕ ਨਵਾਂ ਹੀ ਮੋੜ ਲੈ ਲਿਆ ਹੈ। ਦਰਅਸਲ ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਸਿੱਖ ਜਥੇਬੰਦੀਆਂ ਰੋਸ ‘ਚ ਆ ਗਈਆਂ ਤੇ ਹਾਲਾਤ ਇਹ ਬਣ ਗਏ ਕਿ ਉਹ ਹੁੰਮ ਹੁੰਮਾ ਕੇ ਉਸ ਪੀੜਤ ਮਹਿਲਾ ਦੇ ਹੱਕ ਵਿੱਚ ਆ ਡਟੀਆਂ ਨੇ। ਇੱਥੋਂ ਤੱਕ ਕਿ ਸਿੱਖ ਜਥੇਬੰਦੀਆਂ ਨੇ ਪੀੜਤ ਪਰਿਵਾਰ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਇਨ੍ਹਾਂ ਨੂੰ ਕੁੱਟਣ ਵਾਲੇ ਨੌਜਵਾਨਾਂ ਵਿਰੁੱਧ ਦੱਬ ਕੇ ਭੜਾਸ ਕੱਢਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਮਰਦ ਦੇ ਪੁੱਤ ਓ ਤਾਂ ਹੁਣ ਹੱਥ ਲਾਓ! ਹਸਪਤਾਲ ਵਿੱਚ ਜੇਰੇ ਇਲਾਜ਼ ਪਈ ਪੀੜਤ ਮਹਿਲਾ ਮੀਨਾ ਰਾਣੀ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਕੁਝ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਉਸ ਪਰਿਵਾਰ ਨੂੰ ਮਿਲ ਕੇ ਉਸੇ ਹਸਪਤਾਲ ਦੇ ਪਾਰਕ ‘ਚ ਇੱਕ ਮੀਟਿੰਗ ਕੀਤੀ ਤੇ ਕਿਹਾ ਕਿ ਜਿਹੜੇ ਕੌਂਸਲਰ ਅਤੇ ਉਸ ਦੇ ਭਰਾਵਾਂ ਨੇ ਇਹ ਕੰਮ ਕੀਤਾ ਹੈ ਉਹ ਕਹਿੰਦਾ ਉਨ੍ਹਾਂ ਦੀ ਪੀੜਤ ਪਰਿਵਾਰ ਨਾਲ ਰਿਸ਼ਤੇਦਾਰੀ ਹੈ। ਜਥੇਬੰਦੀ ਦੇ ਲੋਕਾਂ ਅਨੁਸਾਰ ਐਸਐਸਪੀ ਨੂੰ ਮਿਲੇ ਹਨ ਤੇ ਨਾ ਤਾਂ ਪੁਲਿਸ ਨੇ ਤੇ ਨਾ ਹੀ ਇਸ ਪਰਿਵਾਰ ਦੇ ਕਿਸੇ ਮੈਂਬਰ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਇਨ੍ਹਾਂ ਦੋਵਾਂ ਧਿਰਾਂ ਦੀ ਆਪਸ ਵਿੱਚ  ਕੋਈ ਰਿਸ਼ਤੇਦਾਰੀ ਹੈ। ਜਥੇਬੰਦੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਹੈ ਕਿ ਕੌਂਸਲਰ ਦਾ ਪਰਿਵਾਰ ਹੁਣ ਬਚਣ ਦਾ ਮਾਰਿਆ ਇਹ ਸਭ ਹਥਕੰਡੇ ਅਪਣਾ ਰਿਹਾ ਹੈ। ਕੀ ਹੈ ਪੂਰਾ ਮਾਮਲਾ ਇਹ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Check Also

ਮੁੱਖ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਪਬਲੀਕੇਸ਼ਨ ਦੀਆਂ ਸੀ.ਡੀਜ਼ ਸੌਪੀਆਂ

ਚੰਡੀਗੜ੍ਹ: ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਚਲ ਰਹੇ ਪ੍ਰੋਗਰਾਮ ਅਧੀਨ ਅੱਜ ਇਥੇ ਪੰਜਾਬ …

Leave a Reply

Your email address will not be published. Required fields are marked *