ਸਰੀ RCMP  ਸ਼ਹਿਰ ਵਿੱਚ ਨਸ਼ਿਆਂ ਕਾਰਨ ਵਧ ਰਹੀਆਂ ਮੌਤਾਂ ਦੀ ਕਰ ਰਹੀ ਹੈ ਪੁਸ਼ਟੀ

TeamGlobalPunjab
1 Min Read

ਸਰੀ RCMP  ਸ਼ਹਿਰ ਵਿੱਚ ਨਸ਼ਿਆਂ ਕਾਰਨ ਵਧ ਰਹੀਆਂ ਮੌਤਾਂ ਦੀ ਪੁਸ਼ਟੀ ਕਰ ਰਹੀ ਹੈ।  ਪਿਛਲੇ  ਇੱਕ ਹਫ਼ਤੇ ਵਿੱਚ ਛੇ ਵਿਅਕਤੀਆਂ ਦੀ ਮੌਤ ਨਸ਼ਿਆਂ ਨਾਲ ਸੰਬਧਿਤ ਹੈ।

ਪੁਲਿਸ ਦਾ ਕਹਿਣਾ ਹੈ ਕਿ  ਸਾਰੀਆਂ ਮੌਤਾਂ ਫੈਂਟਨੈਲ / ਹੈਰੋਇਨ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ। 6  ਮਾਮਲਿਆਂ ਵਿਚੋਂ ਪੰਜ ਨਿੱਜੀ ਘਰਾਂ ਵਿਚ ਸਥਿਤ ਸਨ। ਪੁਲਿਸ ਦਾ ਮੰਨਣਾ ਹੈ ਕਿ  ਲੋਕ ਉਸ ਸਮੇਂ ਇਕੱਲੇ ਨਸ਼ਿਆਂ ਦੀ ਵਰਤੋਂ ਕਰ ਰਹੇ ਸਨ।ਮਾਂਉਟਿਸ  ਨੇ ਅੱਗੇ ਕਿਹਾ ਕਿ ਸਰੀ ਵਿਚ ਇਸ ਸਾਲ 70 ਘਾਤਕ ਓਵਰਡੋਜ਼ ਹੋ ਚੁੱਕੇ ਹਨ। 20 ਇਸ ਮਹੀਨੇ ਵਿਚ ਹੋਏ ਹਨ।

ਸਰੀ RCMP ਕਮਿਉਨਿਟੀ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਸਾਵਧਾਨੀਆਂ ਵਰਤ ਕੇ ਚੱਲਣ ਜੇ ਉਹ ਨਸ਼ੇ ਦੀ ਵਰਤੋਂ ਕਰ ਰਹੇ ਹਨ:

9-1-1 ‘ਤੇ ਕਾਲ ਕਰੋ ਜੇ ਤੁਸੀਂ ਜਾਂ ਕੋਈ ਹੋਰ ਵਿਅਕਤੀ ਓਵਰਡੋਜ਼ ਕਰ ਰਹੇ ਹੋ

- Advertisement -

ਇਕੱਲੇ ਨਸ਼ਿਆਂ ਦੀ ਵਰਤੋਂ ਨਾ ਕਰੋ

ਸਾਵਧਾਨ ਰਹੋ ਕਿ ਤੁਸੀਂ ਕਿੰਨੀ ਵਰਤੋਂ ਕਰਦੇ ਹੋ

ਹਮੇਸ਼ਾ ਨਾਰਕਨ ਕਿੱਟ ਰੱਖੋ

Share this Article
Leave a comment