ਕਾਬੁਲ ਗੁਰਦੁਆਰਾ ਹਮਲੇ ‘ਚ ਮਾਰੇ ਗਏ ਸਿੱਖਾਂ ਦੇ ਅੰਤਮ ਸਸਕਾਰ ਵੇਲੇ ਹੋਏ ਧਮਾਕੇ ‘ਤੇ ਭਾਰਤ ਨੇ ਜਤਾਈ ਚਿੰਤਾ

TeamGlobalPunjab
2 Min Read

ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਸਾਹਿਬ ‘ਤੇ ਹਮਲੇ ਦੇ 24 ਘੰਟੇ ਦੇ ਅੰਦਰ ਇੱਕ ਵਾਰ ਫਿਰ ਹਮਲਾ ਹੋਇਆ ਹੈ। ਇਹ ਧਮਾਕਾ ਉਸ ਥਾਂ ਤੋਂ ਲਗਭਗ 50 ਮੀਟਰ ਦੀ ਦੂਰੀ ‘ਤੇ ਹੋਇਆ ਜਿੱਥੇ ਗੁਰਦੁਆਰਾ ਸਾਹਿਬ ਹਮਲੇ ‘ਚ ਮਾਰੇ ਗਏ ਲੋਕਾਂ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਸੀ।

ਵੀਰਵਾਰ ਨੂੰ ਹੋਏ ਧਮਾਕੇ ਵਿੱਚ ਇੱਕ ਬੱਚਾ ਜਖ਼ਮੀ ਹੋਇਆ ਹੈ। ਇਸ ਸਬੰਧੀ ਭਾਰਤ ਨੇ ਇਸ ਹਮਲੇ ‘ਤੇ ਵੀ ਡੂੰਘਾ ਚਿੰਤਾ ਜਤਾਈ ਹੈ। ਅਫਗਾਨਿਸਤਾਨ ਪੁਲਿਸ ਨੇ ਦੱਸਿਆ ਕਿ ਧਮਾਕੇ ਵਿੱਚ ਬੱਚੇ ਦੇ ਜ਼ਖਮੀ ਹੋਣ ਤੋਂ ਇਲਾਵਾ ਸਿੱਖਾਂ ਦੇ ਅੰਤਮ ਸਸਕਾਰ ਵਿੱਚ ਵੀ ਰੁਕਾਵਟ ਪਈ।

ਭਾਰਤੀ ਵਿਦੇਸ਼ੀ ਮੰਤਰੀ ਐੱਸ. ਜੈਸ਼ੰਕਰ ਨੇ ਧਮਾਕੇ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਕਿਹਾ, ਅੰਤਮ ਸਸਕਾਰ ਵਾਲੀ ਥਾਂ ਦੇ ਨੇੜੇ ਧਮਾਕੇ ਦੀ ਖਬਰ ਤੋਂ ਅਸੀ ਚਿੰਤਤ ਹਾਂ। ਸਾਡਾ ਦੂਤਾਵਾਸ ਕਾਬੁਲ ਦੇ ਸੁਰੱਖਿਆ ਅਧਿਕਾਰੀਆਂ ਦੇ ਨਾਲ ਸੰਪਰਕ ਵਿੱਚ ਹੈ। ਮੈਂ ਪਰਿਵਾਰਾਂ ਨੂੰ ਘਰ ਪਰਤਦੇ ਸਮੇਂ ਉਪਯੁਕਤ ਸੁਰੱਖਿਆ ਉਪਲਬਧ ਕਰਾਉਣ ਨੂੰ ਕਿਹਾ ਹੈ।

- Advertisement -

ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਮੰਗਲਵਾਰ ਨੂੰ ਅਰਦਾਸ ਲਈ ਗੁਰਦੁਆਰਾ ਸਾਹਿਬ ਵਿਚ ਲਗਭਗ 100 ਸਿੱਖ ਇਕੱਠੇ ਹੋਏ ਸਨ। ਉਸੇ ਵੇਲੇ ਕੁੱਝ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ 25 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਉਥੇ ਹੀ 8 ਲੋਕ ਜਖ਼ਮੀ ਹੋ ਗਏ ਸਨ। 6 ਘੰਟੇ ਦੇ ਮੁਕਾਬਲੇ ਤੋਂ ਬਾਅਦ ਅਫਗਾਨੀ ਫੌਜ ਨੇ ਚਾਰਾਂ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਇਹਨਾਂ ਵਿੱਚ ਇੱਕ ਵਿਅਕਤੀ ਭਾਰਤੀ ਦੱਸਿਆ ਜਾ ਰਿਹਾ ਹੈ।

Share this Article
Leave a comment