ਟੀਕਾ ਨਾ ਲਗਵਾਉਣ ਅਤੇ ਜਾਣਬੁੱਝ ਕੇ ਕੋਰੋਨਾ ਦਾ ਸ਼ਿਕਾਰ ਹੋਣ ਕਾਰਨ ਗਾਇਕਾ ਦੀ ਹੋਈ ਮੌਤ

TeamGlobalPunjab
2 Min Read

57 ਸਾਲਾ ਗਾਇਕਾ ਹਾਨਾ ਹੋਰਕਾ ਦੀ ਐਤਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ। ਹੋਰਕਾ ਨੇ ਕੋਰੋਨਾ ਵੈਕਸੀਨ ਨਹੀਂ ਲਈ ਸੀ ਅਤੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਨੇ ਆਪਣੀ ਰਿਕਵਰੀ ਦੀ ਪੋਸਟ ਪਾਈ ਸੀ ਜਦੋਂ ਕਿ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ।

ਕੁਝ ਸਮਾਂ ਪਹਿਲਾਂ ਉਸ ਦੇ ਪਤੀ ਅਤੇ ਪੁੱਤਰ ਨੂੰ ਕਰੋਨਾ ਹੋਇਆ ਸੀ। ਇਸ ਤੋਂ ਬਾਅਦ ਉਹ ਜਾਣਬੁੱਝ ਕੇ ਖੁਦ ਵੀ ਕੋਰੋਨਾ ਪਾਜ਼ੀਟਿਵ ਹੋ ਗਈ। ਹਾਨਾ ਦੇ ਪਰਿਵਾਰ ਨੂੰ ਵੈਕਸੀਨ ਮਿਲ ਗਈ ਸੀ, ਪਰ ਉਹ ਇਸ ਦੇ ਵਿਰੁੱਧ ਸੀ। ਇਹੀ ਕਾਰਨ ਸੀ ਕਿ ਸੰਕਰਮਿਤ ਹੋਣ ਤੋਂ ਬਾਅਦ, ਉਹ ਆਪਣੇ ਪਤੀ ਅਤੇ ਪੁੱਤਰ ਵਾਂਗ ਠੀਕ ਨਹੀਂ ਹੋ ਸਕੀ।

ਉਸਦੇ ਬੇਟੇ, ਜਾਨ ਰੇਕ ਨੇ ਦੱਸਿਆ ਕਿ ਚੈੱਕ ਗਣਰਾਜ ‘ਚ ਸਿਨੇਮਾਘਰਾਂ, ਬਾਰਾਂ ਅਤੇ ਕੈਫ਼ਿਆਂ ਸਣੇ ਬਹੁਤ ਸਾਰੇ ਸਮਾਜਿਕ ਅਤੇ ਸੱਭਿਆਚਾਰਕ ਸਥਾਨਾਂ ‘ਚ ਐਂਟਰੀ ਲਈ ਟੀਕਾਕਰਨ ਦੀ ਲੋੜ ਹੁੰਦੀ ਹੈ। ਮੌਤ ਤੋਂ ਦੋ ਦਿਨ ਪਹਿਲਾਂ, ਹਾਰਕਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਉਹ ਠੀਕ ਹੋ ਰਹੀ ਹੈ ਤੇ ਹੁਣ ਥੀਏਟਰ ਤੇ ਸੰਗੀਤ ਸਮਾਰੋਹ ਹੋਵੇਗਾ।

ਐਤਵਾਰ ਨੂੰ ਹੋਰਕਾ ਨੇ ਕਿਹਾ ਕਿ ਉਹ ਬੇਹਤਰ ਮਹਿਸੂਸ ਕਰ ਰਹੀ ਹੈ ਅਤੇ ਸੈਰ ‘ਤੇ ਜਾਣ ਲਈ ਕੱਪੜੇ ਪਾਏ ਹੋਏ ਸਨ। ਪਰ ਫਿਰ ਉਸ ਦੀ ਪਿੱਠ ਦੁਖਣ ਲੱਗੀ, ਇਸ ਲਈ ਉਹ ਆਪਣੇ ਬੈੱਡਰੂਮ ਵਿਚ ਲੇਟ ਗਈ। ਲਗਭਗ 10 ਮਿੰਟਾਂ ਵਿੱਚ ਸਭ ਖਤਮ ਹੋ ਗਿਆ। ਰੇਕ ਨੇ ਕਿਹਾ ਕਿ ਉੁਸ ਦੀ ਮਾਂ ਕੋਵਿਡ ਟੀਕਿਆਂ ਬਾਰੇ ਕੁਝ ਵੱਖ ਹੀ ਸਿਧਾਂਤ ਵਿਚ ਵਿਸ਼ਵਾਸ ਰੱਖਦੀ ਸੀ।

- Advertisement -

Share this Article
Leave a comment