Home / ਸੰਸਾਰ / ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਅਪਣਾਇਆ ਅਜਿਹਾ ਤਰੀਕਾ, ਸਾਰੇ ਰਹਿ ਗਏ ਹੈਰਾਨ..

ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਅਪਣਾਇਆ ਅਜਿਹਾ ਤਰੀਕਾ, ਸਾਰੇ ਰਹਿ ਗਏ ਹੈਰਾਨ..

ਹਾਂਗਕਾਂਗ : ਦੁਨੀਆਂ ‘ਚ ਬਹੁਤ ਥੋੜ੍ਹੇ ਅਜਿਹੇ ਸਕੂਲੀ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਆਪਣੇ ਸਕੂਲ ਦਾ ਕੰਮ ਕਰਨ ‘ਚ ਦਿਲਚਸਪੀ ਹੋਵੇ। ਇਸ ਸਕੂਲੀ ਹੋਮਵਰਕ ਤੋਂ ਬਚਣ ਲਈ ਬੱਚੇ ਹਰ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਹਨ। ਇਸ ਦੇ ਚਲਦਿਆਂ ਇੱਕ ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਇੱਕ ਨਵਾਂ ਹੀ ਤਰੀਕਾ ਅਪਣਾਇਆ ਹੈ, ਜਿਸ ਤੋਂ ਸਾਰੇ ਹੈਰਾਨ ਰਹਿ ਗਏ ਹਨ। ਇਹ ਮਾਮਲਾ ਹੈ ਚੀਨ ਦਾ ਜਿੱਥੇ ਇੱਕ ਸਕੂਲੀ ਵਿਦਿਆਰਥਣ ਵੱਲੋਂ ਆਪਣੇ ਸਕੂਲ ਦਾ ਕੰਮ ਕਰਵਾਉਣ ਲਈ ਇੱਕ ਰੋਬਰਟ ਦੀ ਮਦਦ ਲਈ ਜਾਂਦੀ ਸੀ।

ਦੱਸ ਦਈਏ ਕਿ ਇਸ ਸਬੰਧੀ ਕਿਆਨਜਿਆਂਗ ਈਵਨਿੰਗ ਨਿਊਜ਼ ਦਾ ਕਹਿਣਾ ਹੈ ਕਿ ਇਹ ਚੀਨੀ ਕੁੜੀ ਰੋਜ਼ਾਨਾ ਆਪਣਾ ਸਕੂਲ ਦਾ ਕੰਮ ਕਰਨ ਤੋਂ ਪ੍ਰੇਸ਼ਾਨ ਹੋ ਗਈ ਸੀ। ਜਿਸ ਤੋਂ ਬਚਣ ਲਈ ਉਸ ਨੇ 120 ਡਾਲਰ ‘ਚ ਇੱਕ ਰੋਬਰਟ ਖਰੀਦ ਲਿਆ। ਇਹ ਪੈਸੇ ਕੁੜੀ ਨੂੰ ਨਵੇਂ ਸਾਲ ਮੌਕੇ ਮਿਲੇ ਸਨ। ਇਸ ਰੋਬਰਟ ਦੀ ਖੂਬੀ ਇਹ ਸੀ ਕਿ ਇਹ ਕੁੜੀ ਦੀ ਲਿਖਾਈ ਦੀ ਨਕਲ ਵੀ ਕਰ ਸਕਦਾ ਸੀ। ਇਸ ਸਬੰਧੀ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਣ ‘ਤੇ ਰੋਬਰਟ ਦੀ ਕਾਫੀ ਮੰਗ ਵਧ ਗਈ ਹੈ।

 

Check Also

19 ਸਾਲ ਬਾਅਦ ਜੱਸੀ ਕਤਲ ਕੇਸ ‘ਚ ਅਦਾਲਤ ਨੇ ਮਾਂ ਤੇ ਮਾਮੇ ਖਿਲਾਫ ਕੀਤੇ ਦੋਸ਼ ਤੈਅ..

ਸੰਗਰੂਰ: ਸੰਗਰੂਰ ਦੀ ਅਦਾਲਤ ਨੇ ਸੋਮਵਾਰ ਨੂੰ ਜਸਵਿੰਦਰ ਸਿੱਧੂ ਉਰਫ ਜੱਸੀ ਕਤਲ ਕੇਸ ‘ਚ ਉਸਦੀ …

Leave a Reply

Your email address will not be published. Required fields are marked *