ਵਿਸ਼ਵ ਭੋਜਨ ਦਿਵਸ: ਤੰਦਰੁਸਤ ਰਹਿਣ ਲਈ ਸੰਤੁਲਿਤ ਭੋਜਨ ਜ਼ਰੂਰੀ

TeamGlobalPunjab
2 Min Read

-ਅਵਤਾਰ ਸਿੰਘ

ਹਰੇਕ ਨੂੰ ਖਾਣ ਲਈ ਉਚਿਤ ਮਾਤਰਾ ਵਿੱਚ ਭੋਜਨ ਮਿਲੇ, ਇਸ ਉਦੇਸ਼ ਨਾਲ ਹਰ ਸਾਲ 16 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ। ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਲਈ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ। ਸੰਤੁਲਿਤ ਭੋਜਨ ਉਹ ਹੁੰਦਾ ਹੈ ਜਿਸ ਵਿਚ ਸਹੀ ਮਾਤਰਾ ਅਤੇ ਅਨੁਪਾਤ ਵਿਚ ਪੌਸ਼ਟਿਕ ਤੱਤ (ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਨ ਤੇ ਖਣਿਜ ਪਦਾਰਥ) ਹੋਣ।

ਸਹੀ ਮਾਤਰਾ ਵਿੱਚ ਲਏ ਤੱਤ ਸਰੀਰ ਦੇ ਵੱਧਣ ਫੁੱਲਣ ਅਤੇ ਬਿਮਾਰੀਆਂ ਨੂੰ ਰੋਕਦੇ ਹਨ। ਇਨ੍ਹਾਂ ਦੀ ਘਾਟ ਕਾਰਨ ਸਰੀਰ ਕਮਜੋਰ ਹੋ ਜਾਂਦਾ ਹੈ। ਡੱਬਾ ਬੰਦ ਤੇ ਫਾਸਟ ਫੂਡ ਵਿੱਚ ਤੱਤ ਨਹੀ ਹੁੰਦੇ।

1-ਪ੍ਰੋਟੀਨ: ਭੋਜਨ ਵਿੱਚ ਸਭ ਤੋਂ ਜਰੂਰੀ ਤੱਤ ਹੈ।ਇਹ ਸਰੀਰ ਦੇ ਵਿਕਾਸ ਅਤੇ ਤੰਤੂਆਂ ਨੂੰ ਠੀਕ ਕਰਨ ‘ਚ ਸਹਾਇਕ ਹੁੰਦਾ ਹੈ। 2-ਚਰਬੀ : ਇਹ ਭੋਜਨ ਨੂੰ ਘੁਲਣਸ਼ੀਲ ਤੇ ਸਵਾਦੀ ਬਣਾਉਦੀ ਹੈ। 3-ਕਾਰਬੋਹਾਈਡਰੇਟ: ਇਹ ਉਰਜਾ ਦਾ ਮੁੱਖ ਤੱਤ ਜੋ ਅਨਾਜ ‘ਚ ਹੁੰਦਾ ਹੈ। 4-ਖਣਿਜ ਪਦਾਰਥ ਤੇ ਵਿਟਾਮਨ : ਇਹ ਸਰੀਰ ਦੇ ਵਿਕਾਸ ਤੇ ਸਰੀਰ ਦੀਆਂ ਜਰੂਰੀ ਕਿਰਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ ਤੇ ਨਵੇਂ ਸੈਲਾਂ ਦਾ ਨਿਰਮਾਣ ਕਰਦੇ ਹਨ।

- Advertisement -

ਮਨੁੱਖੀ ਸਰੀਰ ਵਿੱਚ ਲਗਭਗ ਖਣਿਜ ਪਦਾਰਥ 24 ਕਿਸਮ ਦੇ ਹੁੰਦੇ ਹਨ। ਜਿਨ੍ਹਾਂ ਵਿੱਚ ਮੁਖ ਤੌਰ ‘ਤੇ ਕੈਲਸ਼ੀਅਮ, ਲੋਹਾ, ਆਇਉਡੀਨ ਤੋਂ ਇਲਾਵਾ ਜਿੰਕ, ਕਾਪਰ, ਸੋਡੀਅਮ ਕਲੋਰਾਈਡ (ਖਾਣ ਵਾਲਾ ਲੂਣ),ਫਲੋਰੀਨ, ਪੋਟਾਸ਼ੀਅਮ, ਮੈਗਨੀਜ ਆਦਿ ਹੁੰਦੇ ਹਨ। ਵਿਟਾਮਨ ਏ, ਡੀ, ਈ, ਕੇ ਅਤੇ ਬੀ।

ਅਫ਼ਸੋਸ ਦੇਸ਼ ਦੇ 19:46 ਕਰੋੜ ਲੋਕ ਕੁਪੋਸ਼ਨ ਦੇ ਸ਼ਿਕਾਰ ਹਨ ਭਾਵ ਦੁਨੀਆ ਦੇ 81.5 ਕਰੋੜ ‘ਚੋਂ ਚੌਥਾਈ ਲੋਕ ਇਕੱਲੇ ਭਾਰਤ ਦੇ ਹਨ। ਭੁੱਖਮਰੀ ਵਿੱਚ 119 ਦੇਸ਼ਾਂ ਵਿਚ ਭਾਰਤ ਦਾ 100ਵੇਂ ਨੰ ਤੇ ਹੈ ਜਦ ਕਿ 2014 ਵਿੱਚ 55 ਵੇਂ ਨੰਬਰ ਤੇ ਸੀ। ਦੱਖਣੀ ਅਫਰੀਕਾ, ਨੇਪਾਲ, ਸ੍ਰੀ ਲੰਕਾ, ਬਰਮਾ, ਕੋਰੀਆ ਸਾਡੇ ਦੇਸ਼ ਤੋਂ ਅੱਗੇ ਹਨ। ਹਰ ਸਾਲ ਭਾਰਤ ਵਿੱਚ 58,000 ਕਰੋੜ ਰੁਪਏ ਦਾ ਅਨਾਜ ਸੰਭਾਲ ਦੀ ਘਾਟ ਕਾਰਨ ਖਰਾਬ ਹੋ ਰਿਹਾ ਹੈ। 80%ਨੂੰ ਨਾ ਤਾ ਉਚਿਤ ਭੋਜਨ ਮਿਲਦਾ ਤੇ ਨਾ ਹੀ ਪੀਣ ਲਈ ਸਾਫ ਪਾਣੀ ਮਿਲਦਾ। ਸਾਡੇ ਭੋਜਨ ਵਿੱਚ ਵੀ ਜ਼ਹਿਰੀਲੀਆਂ, ਕੀੜੇਮਾਰ ਦਵਾਈਆਂ, ਟੀਕਿਆਂ, ਖਾਦਾਂ ਦਾ ਅਸਰ ਤੇ ਰਹਿੰਦੀ ਕਸਰ ਮਿਲਾਵਟਖੋਰਾਂ ਵਲੋਂ ਕੱਢੀ ਜਾਂਦੀ ਹੈ।ਜਿਸ ਨਾਲ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ।

Share this Article
Leave a comment