ਨਿਊਯਾਰਕ: ਕੈਂਸਰ ਉਨ੍ਹਾਂ ਬੀਮਾਰੀਆਂ ‘ਚੋਂ ਇੱਕ ਜਿਸ ਕਾਰਨ ਹਰ ਸਾਲ ਵੱਡੀ ਗਿਣਤੀ ‘ਚ ਲੋਕਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਸ ਨਾਲ ਲੜ੍ਹਨ ਲਈ ਲਗਾਤਾਰ ਖੋਜਾਂ ਜਾਰੀ ਹਨ ਹਾਲ ਹੀ ‘ਚ ਇਸ ਨਾਲ ਜੁੜ੍ਹੀ ਇੱਕ ਖਬਰ ਸਾਹਮਣੇ ਆ ਰਹੀ ਹੈ। ਖੋਜਕਾਰਾਂ ਨੇ ਕੈਂਸਰ ਨੂੰ ਖਤਮ ਕਰਨ ਦਾ ਇਕ ਨਵਾਂ ਤਰੀਕਾ ਲੱਭਿਆ ਹੈ, ਜਿਸ ਦੇ ਤਹਿਤ ਸਰੀਰ ’ਚ ਮੌਜੂਦ ਕੈਂਸਰ ਸੈੱਲਜ਼ ਖੁਦ ਨੂੰ ਖਤਮ ਕਰ ਕੇ ਆਪ ਹੀ ਆਪਣੀ ਹੀ ਮੌਤ ਮਰ ਜਾਣਗੇ।
ਤੁਹਾਨੂੰ ਦੱਸ ਦਈਏ ਕਿ ਸਾਡੇ ਸਰੀਰ ’ਚ ਲੱਖਾਂ ਸੈੱਲਜ਼ ਸਾਨੂੰ ਖਤਰਨਾਕ ਸੈੱਲਜ਼ ਤੋਂ ਬਚਾਅ ਕੇ ਰੱਖਣ ਦੇ ਮਕਸਦ ਨਾਲ ਹਰ ਦਿਨ ਖੁਦ ਨੂੰ ਹੀ ਮਾਰ ਲੈਂਦੇ ਹਨ। ਉਥੇ ਹੀ ਦੂਜੇ ਪਾਸੇ ਕੈਂਸਰ ਸੈੱਲਜ਼ ਅਜਿਹੇ ਹੁੰਦੇ ਹਨ, ਜੋ ਸਾਡੇ ਇਮਿਊਨ ਸਿਸਟਮ ਨੂੰ ਨਜ਼ਰ-ਅੰਦਾਜ਼ ਕਰ ਕੇ ਖੁਦ ਨੂੰ ਬਚਾਈ ਰੱਖਣ ਦਾ ਰਸਤਾ ਲੱਭ ਲੈਂਦੇ ਹਨ।
ਖੋਜਕਾਰਾਂ ਵੱਲੋਂ ਇਕ ਨਵੇਂ ਤਰੀਕੇ ਦੀ ਖੋਜ ਕੀਤੀ ਗਈ ਹੈ, ਜੋ ਐੱਮ.ਵਾਈ.ਸੀ. ਨਾਮ ਦੇ ਜੀਨ ਨਾਲ ਪਾਰਟਨਰਸ਼ਿਪ ਕਰੇਗਾ, ਜੋ ਨਾਰਮਲ ਸੈੱਲ ਦੀ ਗ੍ਰੋਥ ਨੂੰ ਕੰਟਰੋਲ ਕਰਦਾ ਹੈ ਪਰ ਜਦੋਂ ਇਹ ਕੈਂਸਰ ’ਚ ਬਦਲਾਅ ਹੋ ਕੇ ਵਧਣ ਲੱਗਦਾ ਹੈ ਤਾਂ ਇਹ ਇਕ ਚੇਨ ਰਿਐਕਸ਼ਨ ਕਰਦਾ ਹੈ, ਜਿਸ ਨਾਲ ਕੈਂਸਰ ਟਿਊਮਰ ਤੇਜ਼ੀ ਨਾਲ ਵਧਣ ਲੱਗਦਾ ਹੈ ਤੇ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਵਿਗਿਆਨੀਆਂ ਵਲੋਂ ਲੱਭੇ ਗਏ ਇਸ ਰਸਤੇ ਨੂੰ ਨਾਮ ਦਿੱਤਾ ਗਿਆ ਹੈ ਏ. ਟੀ. ਐੱਫ.-4, ਜਿਸ ’ਚ ਪ੍ਰੋਟੀਨ ਸ਼ਾਮਲ ਹੈ ਅਤੇ ਜਦੋਂ ਇਸ ਰਸਤੇ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ ਤਾਂ ਕੈਂਸਰ ਸੈੱਲਜ਼ ਹੱਦ ਤੋਂ ਜ਼ਿਆਦਾ ਪ੍ਰੋਟੀਨ ਦਾ ਉਤਪਾਦਨ ਕਰਨ ਲੱਗਦੇ ਹਨ ਅਤੇ ਖੁਦ ਹੀ ਮਰ ਜਾਂਦੇ ਹਨ ਤਾਂ ਕਿ ਕੈਂਸਰ ਸੈੱਲਜ਼ ਨੂੰ ਸਰਵਾਈਵ ਕਰਨ ਦਾ ਮੌਕਾ ਨਾ ਮਿਲ ਸਕੇ।
ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਪ੍ਰੋਫੈਸਰ ਕਾਨਸਟੇਂਟੀਨੋਜ ਕੋਮੇਨਿਸ ਨੇ ਕਿਹਾ ਕਿ ਅਸੀਂ ਇਸ ਤੋਂ ਇਹ ਸਿੱਖਿਆ ਹੈ ਕਿ ਸਾਨੂੰ ਹੋਰ ਜ਼ਿਆਦਾ ਡੂੰਘਾਈ ’ਚ ਜਾਣ ਦੀ ਲੋੜ ਹੈ ਤਾਂ ਕਿ ਅਸੀਂ ਟਿਊਮਰ ਦੀ ਗ੍ਰੋਥ ਨੂੰ ਇਸ ਤਰ੍ਹਾਂ ਰੋਕ ਸਕੀਏ ਕਿ ਕੈਂਸਰ ਸੈੱਲਜ਼ ਆਸਾਨੀ ਨਾਲ ਬਚ ਕੇ ਨਾ ਨਿਕਲ ਸਕਣ ਅਤੇ ਸਾਡੀ ਸਟੱਡੀ ਇਸ ਟਾਰਗੈੱਟ ਦੀ ਪਛਾਣ ਕਰਨ ਲਈ ਹੀ ਕੀਤੀ ਗਈ ਹੈ।