ਕੋਰੋਨਾ ਵੈਕਸੀਨ ਲਈ 2021 ਤੱਕ ਕਰਨਾ ਪੈ ਸਕਦਾ ਹੈ ਇੰਤਜ਼ਾਰ : ਵਿਸ਼ਵ ਸਿਹਤ ਸੰਗਠਨ

TeamGlobalPunjab
1 Min Read

ਵਾਸ਼ਿੰਗਟਨ : ਡਬਲਯੂਐਚਓ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਸਾਲ ਭਾਵ 2021 ਤੋਂ ਪਹਿਲਾਂ ਕੋਰੋਨਾ ਵੈਕਸੀਨ ਬਣਨ ਦੀ ਕੋਈ ਉਮੀਦ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਡਾਇਰੈਕਟਰ ਮਾਈਕ ਰੇਆਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਬਣਨ ਦੇ ਮਾਮਲੇ ਵਿਚ ਖ਼ੋਜੀਆਂ ਨੂੰ ਸਹੀ ਕਾਮਯਾਬੀ ਮਿਲ ਰਹੀ ਹੈ ਪਰੰਤੂ ਸਾਲ 2021 ਦੀ ਸ਼ੁਰੂਆਤੀ ਦਿਨਾਂ ਤੋਂ ਪਹਿਲਾ ਕੋਰੋਨਾ ਵੈਕਸੀਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।

ਮਾਈਕ ਰੇਆਨ ਨੇ ਕਿਹਾ ਕਿ ਭਾਵੇ ਕੋਰੋਨਾ ਵੈਕਸੀਨ ਬਣਾਉਣ ‘ਚ ਥੋੜ੍ਹੀ ਦੇਰੀ ਹੁੰਦੀ ਹੈ ਤਾਂ ਵੀ ਵੈਕਸੀਨ ਦੇ ਸੁਰੱਖਿਆ ਮਿਆਰਾਂ ‘ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਦੀ ਵੈਕਸੀਨ ਆਪਣੇ ਟਰਾਇਲ ਦੇ ਤੀਜੇ ਪੜਾਅ ‘ਚ ਹਨ ਅਤੇ ਕੋਈ ਵੀ ਵੈਕਸੀਨ ਸੁਰੱਖਿਆ ਮਿਆਰਾਂ ‘ਚ ਅਜੇ ਤੱਕ ਫੇਲ੍ਹ ਨਹੀਂ ਹੋਈ ਹੈ।

ਦੱਸ ਦਈਏ ਕਿ ਹੁਣ ਤੱਕ ਵਿਸ਼ਵ ਪੱਧਰ ‘ਤੇ ਕੋਰੋਨਾ ਦੇ 1 ਕਰੋੜ 52 ਲੱਖ 35 ਹਜ਼ਾਰ 208 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 6 ਲੱਖ 30 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ। ਜਦ ਕਿ 91 ਲੱਖ 99 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

Share this Article
Leave a comment