ਲੋਕ ਲਲਾ-ਲਲਾ ਕਰਕੇ ਪੈ ਗਏ ਖਹਿਰਾ ਦੇ ਪਿੱਛੇ, ਫਿਰ ਖਹਿਰਾ ਨੇ ਵੀ ਮਸਾਂ ਛੁਡਾਈ ਜਾਨ, ਹੁਣ ਕਿੱਧਰ ਗਿਆ ਉਹ 99% ਪੰਜਾਬ, ਜਿਹੜਾ ਸੀ ਖਹਿਰਾ ਦੇ ਨਾਲ ?

Prabhjot Kaur
4 Min Read

ਜੈਤੋ : ਸੁਖਪਾਲ ਖਹਿਰਾ ਵੱਲੋਂ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਪੰਜਾਬੀ ਏਕਤਾ ਪਾਰਟੀ ਨਾਂ ਦੀ ਨਵੀਂ ਪਾਰਟੀ ਬਣਾ ਵੀ ਦਿੱਤੀ ਗਈ ਹੈ ਤੇ ਇਸ ਵੱਲੋਂ ਲੋਕਸਭਾ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪਰ ਇੰਝ ਜਾਪਦਾ ਹੈ ਜਿਵੇਂ ਖਹਿਰਾ ਲਈ ਆਉਂਦੀਆਂ ਚੋਣਾਂ ਦਾ ਇਹ ਰਾਹ ਇੰਨ੍ਹਾਂ ਆਸਾਨ ਨਹੀਂ ਹੋਵੇਗਾ ਕਿਉਂਕਿ ਇਸ ਮੁਹਿੰਮ ਤਹਿਤ ਜਿਨ੍ਹਾਂ ਹਲਕਿਆਂ ਦੇ ਲੋਕਾਂ ਤੋਂ ਖਹਿਰਾ ਨੂੰ ਸਭ ਤੋਂ ਵੱਧ ਆਸ ਸੀ ਉਨ੍ਹਾਂ ਹਲਕਿਆਂ ਦੇ ਲੋਕ ਹੀ ਖਹਿਰਾ ਦਾ ਵਿਰੋਧ ਕਰਨ ਲੱਗ ਪਏ ਹਨ ਤੇ ਇਸ ਵਿਰੋਧ ਦੀ ਸ਼ੁਰੂਆਤ ਹੋਈ ਹੈ ਹਲਕਾ ਜੈਤੋ ਤੋਂ, ਜਿੱਥੋਂ ਦੇ ਲੋਕਾਂ ਨੇ ਸ਼ਰੇਆਮ ਪੰਡਾਲ ਵਿੱਚੋਂ ਖਹਿਰਾ ਦਾ ਇਨ੍ਹਾਂ ਵਿਰੋਧ ਕੀਤਾ ਕਿ ਰਾਜਨੀਤਕ ਮਾਹਿਰਾਂ ਨੇ ਅਜਿਹੇ ਹਾਲਾਤਾਂ ਵਿੱਚ ਖਹਿਰਾ ਨੂੰ ਆਉਂਦੀਆਂ ਚੋਣਾਂ ਨਾ ਲੜਨ ਤੱਕ ਦੀ ਸਲਾਹ ਦੇ ਦਿੱਤੀ ਹੈ।

ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਨਵੀਂ ਪਾਰਟੀ ਵੱਲੋਂ ਸੁਖਪਾਲ ਖਹਿਰਾ ਨੇ ਆਉਂਦੀਆਂ ਚੋਣਾਂ ਦੌਰਾਨ ਜਿੱਥੇ ਆਪ ਖੁਦ ਲੋਕ ਸਭਾ ਚੋਣ ਲੜਨ ਦੀ ਗੱਲ ਆਖੀ ਸੀ ਉੱਥੇ ਪੰਜਾਬ ਦੇ ਬਾਕੀ ਹਲਕਿਆਂ ਵਿੱਚੋਂ ਵੀ ਪੰਜਾਬੀ ਏਕਤਾ ਪਾਰਟੀ ਜਾਂ ਇਸਦੇ ਗਠਜੋੜ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦਾ ਐਲਾਨ ਵੀ ਕੀਤਾ ਗਿਆ ਸੀ। ਪਰ ਉਸ ਤੋਂ ਬਾਅਦ ਹਰ ਪਾਸੇ ਸਵਾਲ ਇਹ ਪੁੱਛੇ ਜਾ ਰਹੇ ਸਨ ਕਿ ਖਹਿਰਾ ਤੋਂ ਇਲਾਵਾ ਹੋਰ ਉਹ ਕਿਹੜੇ ਉਮੀਦਵਾਰ ਹੋਣਗੇ?

ਇਸੇ ਤਲਾਸ਼ ਤਹਿਤ ਖਹਿਰਾ ਪੰਜਾਬ ਦੇ ਵੱਖ ਵੱਖ ਹਲਕਿਆਂ ਦੇ ਤੂਫਾਨੀ ਦੌਰੇ ਵੀ ਕਰ ਰਹੇ ਹਨ। ਪਰ ਇੰਝ ਜਾਪਦਾ ਹੈ ਜਿਵੇਂ ਇਹ ਸਭ ਇੰਨਾ ਅਸਾਨ ਨਹੀਂ ਹੈ ਕਿਉਕਿ ਬੀਤੀ ਸ਼ਾਮ ਸ਼ਹਿਰ ਦੇ ਇੱਕ ਮੈਰਿਜ਼ ਪੈਲੇਸ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਖਹਿਰਾ ਦੀ ਇਸ ਮੁਹਿੰਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਹ ਆਪਣੇ ਸਾਥੀ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਪਹੁੰਚੇ। ਉਸ ਵੇਲੇ ਹਾਲਾਤ ਇਹ ਬਣ ਗਏ ਜਿਉਂ ਹੀ ਉਨ੍ਹਾਂ ਨੇ ਪੰਡਾਲ ਵਿੱਚ ਬੈਠੇ ਲੋਕਾਂ ਕੋਲੋਂ ਇਹ ਪੁੱਛਿਆ ਕਿ ਉਹ ਆਪਣੀ ਪਾਰਟੀ ਲਈ  ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਜੈਤੋ ਦੇ ਲੋਕਾਂ ਕੋਲੋ ਮੰਗਣ ਆਏ ਹਨ ਤਾਂ ਮੌਕੇ ਤੇ ਮੌਜੂਦ ਮਾਸਟਰ ਬਲਦੇਵ ਸਿੰਘ ਦੇ ਸਮਰਥਕਾਂ ਨੇ ਇਸ ਗੱਲ ਦਾ ਜ਼ੋਰਦਾਰ ਵਿਰੋਧ ਕਰ ਦਿੱਤਾ। ਲੋਕ ਗੁੱਸੇ ਵਿੱਚ ਤਾਂ ਆਏ ਕਿਉਂਕਿ ਖਹਿਰਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਮਾਸਟਰ ਬਲਦੇਵ ਸਿੰਘ ਆਪ ਦੀ ਮੈਂਬਰਸ਼ਿਪ ਛੱਡ ਕੇ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਜਾਣ ।ਇਸ ਦੌਰਾਨ ਮਾਹੌਲ ਇਨਾਂ ਗਰਮ ਹੋ ਗਿਆ ਕਿ ਵਰਕਰ ਗੁੱਸੇ ਵਿੱਚ ਸ਼ਰੇਆਮ ਕਹਿਣ ਲੱਗੇ ਕਿ ਉਹ ਨਹੀਂ ਚਾਹੁੰਦੇ ਕਿ ਮਾਸਟਰ ਬਲਦੇਵ ਸਿੰਘ ਅਸਤੀਫਾ ਦੇਣ। ਲੋਕਾਂ ਦਾ ਗੁੱਸਾ ਦੇਖ ਕੇ ਖਹਿਰਾ ਦਾ ਕਹਿਣਾ ਸੀ ਕਿ ਉਹ ਜੈਤੋ ਦੇ ਲੋਕਾਂ ਤੋਂ ਉਨ੍ਹਾਂ ਦਾ ਵਿਧਾਇਕ ਖੋਹਣ ਨਹੀਂ ਬਲਕਿ ਮੰਗਣ ਆਏ ਹਨ ਤੇ ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲੰਘਦਾ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਬਣਾਈ ਗਈ ਹੈ ਤਾਂ ਉਸ ਲਈ ਬੰਦਿਆਂ ਦੀ ਲੋੜ ਹਰ ਹਾਲਤ ਵਿੱਚ ਪਵੇਗੀ। ਖਹਿਰਾ ਅਨੁਸਾਰ ਇਹ ਉਹ ਵੀ ਨਹੀਂ ਚਾਹੁੰਦੇ ਕਿ ਇਲਾਕੇ ਦੇ ਲੋਕਾਂ ਨੂੰ ਜ਼ਿਮਨੀ ਚੋਣਾਂ ਵੱਲ ਧੱਕੀਏ ਪਰ ਇਹ ਸਮੇਂ ਦੀ ਮੰਗ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਅਜੇ ਆਪਣੀ ਵਿਧਾਇਕੀ ਤੋਂ ਅਸਤੀਫਾ ਨਹੀਂ ਦਿੱਤਾ ਹੈ ਪਰ ਜਿੱਥੇ ਪੰਜਾਬ ਦੇ ਭਲੇ ਦੀ ਗੱਲ ਆਵੇਗੀ ਉਸ ਨੂੰ ਦੇਖਦਿਆਂ ਉਹ ਹਰ ਕੁਰਾਬਾਨੀ ਦੇਣ ਨੂੰ ਤਿਆਰ ਹਨ।

- Advertisement -

Share this Article
Leave a comment