ਲਿਬਰਲ ਐਮਪੀ ‘ਤੇ ਕੀਤੇ ਨਿਜੀ ਹਮਲਿਆਂ ਦੀ ਨਿਖੇਧੀ ਨਾ ਕਰਨ ‘ਤੇ ਟਰੂਡੋ ਨੇ ਮੁਆਫੀ ਮੰਗੀ

Prabhjot Kaur
1 Min Read

ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਸਐਨਸੀ-ਲਾਵਾਲਿਨ ਵਿਵਾਦ ਸ਼ੁਰੂ ਹੋਣ ਵਾਲੇ ਦਿਨਾਂ ਵਿੱਚ ਅਣਦੱਸੇ ਲਿਬਰਲ ਸਰੋਤਾਂ ਵੱਲੋਂ ਲਿਬਰਲ ਐਮਪੀ ਜੋਡੀ ਵਿਲਸਨ ਰੇਅਬੋਲਡ ਉੱਤੇ ਕੀਤੇ ਨਿਜੀ ਹਮਲਿਆਂ ਦੀ ਨਿਖੇਧੀ ਨਾ ਕਰਨ ਲਈ ਉਨ੍ਹਾਂ ਤੋਂ ਮੁਆਫੀ ਮੰਗੀ।

ਬੁੱਧਵਾਰ ਨੂੰ ਪ੍ਰਸ਼ਨ ਕਾਲ ਵਿੱਚ ਹਿੱਸਾ ਲੈਣ ਲਈ ਜਾਂਦਿਆਂ ਟਰੂਡੋ ਨੇ ਇਹ ਗੱਲ ਕਹੀ ਇਹ ਬਿਆਨ ਟਰੂਡੋ ਵੱਲੋਂ ਉਸ ਸਮੇਂ ਆਇਆ ਜਦੋਂ ਰੇਅਬੋਲਡ ਨੇ 170 ਹੋਰਨਾਂ ਲਿਬਰਲ ਐਮਪੀਜ਼ ਸਮੇਤ ਕੌਮੀ ਕਾਕਸ ਮੀਟਿੰਗ ਵਿੱਚ ਹਿੱਸਾ ਲਿਆ ਤੇ ਮੰਗਲਵਾਰ ਨੂੰ ਜਦੋਂ ਉਸ ਦੀ ਫੈਡਰਲ ਕੈਬਨਿਟ ਨਾਲ ਗੱਲ ਕਰਨ ਦੀ ਬੇਨਤੀ ਸਵੀਕਾਰ ਕਰ ਲਈ ਗਈ। ਇਨ੍ਹਾਂ ਬੰਦ ਦਰਵਾਜ਼ਾ ਮੀਟਿੰਗ ਵਿੱਚ ਕਿਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਲੱਗ ਸਕੀ। ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਕਈ ਲਿਬਰਲ ਐਮਪੀਜ਼ ਨੇ ਆਖਿਆ ਕਿ ਮੀਟਿੰਗ ਕਾਫੀ ਸਫਲ ਤੇ ਸਕਾਰਾਤਮਕ ਰਹੀ ਪਰ ਉਨ੍ਹਾਂ ਕੋਈ ਵੇਰਵੇ ਨਹੀਂ ਦਿੱਤੇ।

Share this Article
Leave a comment