ਕੋਰੋਨਾ ਸੰਕਟ ਦੌਰਾਨ ਭਾਰਤੀ ਵਿਅਕਤੀ ਦੀ ਚਮਕੀ ਕਿਸਮਤ, ਦੁਬਈ ‘ਚ ਜਿੱਤੀ 7.5 ਕਰੋੜ ਦੀ ਲਾਟਰੀ

TeamGlobalPunjab
1 Min Read

ਦੁਬਈ : ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿੱਚ ਆਯੋਜਿਤ ਲਾਟਰੀ ਡਰਾਅ ਵਿੱਚ ਕੇਰਲ ਦੇ ਰਾਜਨ ਕੁਰਿਅਨ ਨੇ 10 ਲੱਖ ਡਾਲਰ ( ਲਗਭਗ 7.5 ਕਰੋੜ ਰੁਪਏ) ਦੀ ਰਕਮ ਜਿੱਤੀ ਹੈ। ਡਿਊਟੀ ਫਰੀ ਲਾਟਰੀ ਮੁਕਾਬਲੇ ਵਿੱਚ ਰਾਜਨ ਨੇ ਇਹ ਟਿਕਟ ਆਨਲਾਈਨ ਖਰੀਦੀ ਸੀ। 43 ਸਾਲਾ ਰਾਜਨ ਉਸਾਰੀ ਖੇਤਰ ਵਿੱਚ ਕਾਰੋਬਾਰ ਕਰਦੇ ਹਨ। ਸਥਾਨਲ ਮੀਡੀਆ ਰਿਪੋਰਟਾਂ ਮੁਤਾਬਕ ਇੰਨੀ ਵੱਡੀ ਰਾਸ਼ੀ ਜਿੱਤਣ ‘ਤੇ ਰਾਜਨ ਨੇ ਆਯੋਜਕਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਿੱਤੀ ਗਈ ਰਕਮ ਵਿੱਚੋਂ ਇੱਕ ਹਿੱਸਾ ਉਹ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਵਿੱਚ ਦਾਨ ਕਰਨਗੇ । ਬਾਕੀ ਦੀ ਰਕਮ ਰਾਜਨ ਮਹਾਮਾਰੀ ਦੇ ਕਾਰਨ ਪ੍ਰਭਾਵਿਤ ਹੋਏ ਆਪਣੇ ਕਾਰੋਬਾਰ ‘ਚ ਲਗਾਉਣਗੇ ।

ਇਸ ਤੋਂ ਇਲਾਵਾ ਬੁੱਧਵਾਰ ਨੂੰ ਐਲਾਨੀ ਗਈ ਡਿਊਟੀ ਫਰੀ ਲਾਟਰੀ ਦੇ ਵਿਜੇਤਾਵਾਂ ਵਿੱਚ ਇੱਕ ਹੋਰ ਭਾਰਤੀ ਦਾ ਨਾਮ ਸ਼ਾਮਿਲ ਹੈ। ਦੁਬਈ ਵਿੱਚ ਨੌਕਰੀ ਕਰਨ ਵਾਲੇ 57 ਸਾਲ ਦੇ ਸਈਦ ਹੈਦਰ ਅਬਦੁੱਲਾ ਨੇ ਲਾਟਰੀ ਵਿੱਚ ਇੱਕ ਬੀਐਮਡਬਲਿਊ ਮੋਟਰਸਾਇਕਲ ਜਿੱਤੀ ਹੈ, ਉਨ੍ਹਾਂ ਨੇ ਵੀ ਆਪਣਾ ਟਿਕਟ ਆਨਲਾਈਨ ਖਰੀਦਿਆ ਸੀ।

Share this Article
Leave a comment