Home / ਪਰਵਾਸੀ-ਖ਼ਬਰਾਂ / ਟੋਰਾਂਟੋ ਵਿਖੇ ਟਰੇਨ ਤੇ ਕਾਰ ਦੀ ਟੱਕਰ ‘ਚ 2 ਪੰਜਾਬਣਾ ਦੀ ਮੌਤ, 3 ਗੰਭੀਰ ਜ਼ਖਮੀ

ਟੋਰਾਂਟੋ ਵਿਖੇ ਟਰੇਨ ਤੇ ਕਾਰ ਦੀ ਟੱਕਰ ‘ਚ 2 ਪੰਜਾਬਣਾ ਦੀ ਮੌਤ, 3 ਗੰਭੀਰ ਜ਼ਖਮੀ

ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਸਿਮਕੋ ਕਾਊਂਟੀ ਮਾਰਕੀਟ ਨੇੜੇ 5ਵੀਂ ਲਾਈਨ ’ਤੇ ਕਾਰ ਦੀ ਟਰੇਨ ਨਾਲ ਟੱਕਰ ਦੌਰਾਨ ਇੱਕ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹੋਰਾਂ ਨੂੰ ਟੋਰਾਂਟੋ ਦੇ ਟਰੋਮਾ ਸੈਂਟਰ ਲਿਜਾਇਆ ਗਿਆ, ਜਿੱਥੇ ਇੱਕ ਹੋਰ ਕੁੜੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੋਵੇਂ ਮ੍ਰਿਤਕ ਕੁੜੀਆਂ ਪੰਜਾਬ ਦੀਆਂ ਸਨ ਤੇ ਕਾਰ ਚਲਾ ਰਿਹਾ ਇੱਕ ਨੌਜਵਾਨ ਤੇ ਦੋ ਹੋਰ ਕੁੜੀਆਂ ਜ਼ਖਮੀ ਹੋ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਵਾਪਰੀ ਘਟਨਾ ਮੌਕੇ ਰੇਲਵੇ ਲਾਂਘੇ ਦੀਆਂ ਲਾਈਟਾਂ ਫਲੈਸ਼ ਕਰ ਰਹੀਆਂ ਸਨ, ਪਰ ਉੱਥੇ ਬੈਰੀਕੇਡ ਨਹੀਂ ਲੱਗੇ ਹੋਏ ਸਨ।

ਘਟਨਾ ਦੀ ਜਾਂਚ ਕਰ ਰਹੀ ਉਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਹਾਲੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਸਿਰਫ਼ ਉਨ੍ਹਾਂ ਦੀ ਉਮਰ 19 ਤੋਂ 24 ਸਾਲ ਵਿਚਾਲੇ ਦੱਸੀ ਹੈ। ਉਥੇ ਹੀ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਵਿੱਚ ਇੱਕ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਵਾਸੀ 24 ਸਾਲਾ ਪ੍ਰਭਦੀਪ ਕੌਰ ਸੀ, ਜੋ ਕਿ ਇੱਕ ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ ਤੇ ਉਹ ਬਰੈਂਪਟਨ ਵਿੱਚ ਰਹਿੰਦੀ ਸੀ।

ਇਸ ਤੋਂ ਇਲਾਵਾ ਸੀਆਈਏ ਵਿੰਗ ਮੋਹਾਲੀ ਪੁਲਿਸ ਦੇ ਏਐਸਆਈ ਗੁਰਪ੍ਰਤਾਪ ਸਿੰਘ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਉਨ੍ਹਾਂ ਦੀ ਭਤੀਜੀ ਮੁਕਤਸਰ ਦੇ ਪਿੰਡ ਰਾਣੀਵਾਲਾ ਦੀ 18 ਸਾਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋਈ ਹੈ, ਜਦਕਿ ਉੁਨ੍ਹਾਂ ਦੀ ਬੇਟੀ 21 ਸਾਲਾ ਪਲਮਪ੍ਰੀਤ ਕੌਰ ਜ਼ਖਮੀ ਹੋ ਗਈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੋਰਨਾਂ ਜ਼ਖਮੀਆਂ ਵਿੱਚ ਗੱਡੀ ਚਲਾ ਰਿਹਾ ਮੁੰਡਾ ਸ਼ਾਮਲ ਹੈ, ਜੋ ਕਿ ਪਟਿਆਲਾ ਦਾ ਵਾਸੀ ਹੈ। ਇਸ ਤੋਂ ਇਲਾਵਾ ਇੱਕ ਹੋਰ ਕੁੜੀ ਜ਼ਖਮੀ ਹੋਈ ਹੈ।

Check Also

ਅਮਰੀਕਾ ਦੇ ਸਿਨਸਿਨਾਟੀ ਵਿਖੇ ਗੁਰਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਓਹਾਇਓ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੂਰਬ ਅਮਰੀਕਾ ਦੇ ਸੂਬੇ …

Leave a Reply

Your email address will not be published. Required fields are marked *