ਰੈਲੀ ਕਰਨ ਗਏ ਮਾਨ ਨੂੰ ਲੋਕਾਂ ਨੇ ਪਾ ਲਿਆ ਘੇਰਾ, ਮਾਇਕ ਛੱਡ ਭੱਜੇ ਮਾਨ!

ਸੰਗਰੂਰ : ਲੋਕ ਸਭਾ ਚੋਣਾ ਦਾ ਆਖਾੜਾ ਪੂਰੀ ਤਰਾਂ ਭਖ ਚੁੱਕਾ ਹੈ ਅਤੇ ਉਮੀਦਵਾਰਾਂ ਵੱਲੋਂ ਆਪਣੇ ਹਲਕੇ ਵਿੱਚ ਸਰਗਰਮੀਆਂ ਵਧਾ ਦਿੱਤੀਆ ਗਈਆ ਹੈ। ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਬੀਤੀ ਕੱਲ੍ਹ ਬਰਨਾਲਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੁੰ ਸੰਬੋਧਨ ਕੀਤਾ ਗਿਆ ਪਰ ਪਿੰਡ ਜੋਧਪੁਰ ਚੀਮਾਂ ਵਿਖੇ ਉਹਨਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਵੱਲੋਂ ਪਿੰਡ ਨੂੰ ਕੋਈ ਵੀ ਗ੍ਰਾਂਟ ਨਾ ਦੇਣ ਸਬੰਧੀ ਆਪਣਾ ਰੋਸ ਜਤਾਇਆ ਗਿਆ ਅਤੇ ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਮਾਨ ਦੇ ਸੰਬੋਧਨ ਦੌਰਾਨ ਲੋਕਾਂ ਨੇ ਨਾਅਰੇਬਾਜ਼ੀ ਵੀ ਕਰਨੀ ਸ਼ੁਰੂ ਕਰ ਦਿੱਤੀ ਕੀਤੀ।

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿੰਡ ‘ਚੋਂ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਵਾਇਆ ਸੀ, ਪਰ ਮਾਨ ਵੱਲੋਂ ਪਿੰਡ ਵਿੱਚ ਕਿਸੇ ਵੀ ਵਿਕਾਸ ਕਾਰਜ ਲਈ ਕੋਈ ਗ੍ਰਾਂਟ ਨਹੀਂ ਦਿੱਤੀ ਗਈ। ਲੋਕਾਂ ਨੇ ਐਲਾਨ ਕੀਤਾ ਕਿ ਉਹ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਨੂੰ ਵੋਟ ਪਾਉਣ ਦੀ ਬਜਾਏ ਉਨ੍ਹਾਂ ਦਾ ਡਟ ਕੇ ਵਿਰੋਧ ਕਰਨਗੇ। ਲੋਕਾਂ ਦੇ ਇਸ ਵਿਰੋਧ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਵਿਘਨ ਪਾਉਣ ਦੀ ਇੱਕ ਸਾਜਿਸ਼ ਹੈ, ਪਰ ਲੋਕ ਸਭ ਸੱਚ ਜਾਣਦੇ ਹਨ।

ਮਾਨ ਜੱਸੀ ਜਸਰਾਜ ਦੇ ਸੰਗਰੂਰ ਤੋਂ ਉਹਨਾਂ ਦੇ ਵਿਰੋਧ ਚੋਣ ਲੜਣ ਸਬੰਧੀ ਕਿਹਾ ਕਿ ਇਹ ਲੋਕਤੰਤਰ ਹੈ, ਤੇ ਲੋਕਤੰਤਰ ਵਿੱਚ ਸਭ ਚੋਣ ਲੜ ਸਕਦੇ ਹਨ। ਉਹਨਾਂ ਕਿਹਾ ਕਿ ਉਹ ਲੋਕਾਂ ਕੋਲ ਆਪਣੇ ਕੰਮ ਲੈ ਕੇ ਜਾਣਗੇ, ਜਿਸ ਦੇ ਅਧਾਰ ਤੇ ਉਹ ਵੋਟ ਮੰਗਣਗੇ। ਰਵਨੀਤ ਬਿੱਟੂ ਦੇ ਰੋਡ ਸ਼ੋਅ ਵਿੱਚ ਵਰਤਾਈ ਗਈ ਸਰਾਬ ਸਬੰਧੀ ਉਹਨਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਲੋਕਾਂ ਨੂੰ ਪੈਸੇ ਅਤੇ ਨਸ਼ੇ ਵੰਡ ਕੇ ਚੋਣਾਂ ਜਿੱਤਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸੂਬੇ ਵਿੱਚੋਂ ਨਸ਼ੇ ਖਤਮ ਕਰਨ ਦਾ ਦਾਅਵਾ ਕਰਦੀ ਹੈ ਪਰ ਹਕੀਕਤ ਕੁਝ ਹੋਰ ਹੈ। ਭਗਵੰਤ ਮਾਨ ਨੇ ਦਿੱਲੀ ਵਿੱਚ ਕਾਂਗਰਸ ਅਤੇ ਆਪ ਦੇ ਗਠਜੋੜ ਉੱਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸਦੀ ਸਿਰਫ ਸੰਭਾਵਨਾ ਹੀ ਜਤਾਈ ਜਾ ਰਹੀ ਸੀ, ਪਰ ਉਹਨਾਂ ਦਾ ਪੰਜਾਬ ਵਿੱਚ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੈ ਅਤੇ ਲੋਕ ਸਭਾ ਦੀਆਂ ਰਹਿੰਦਿਆ ਤਿੰਨ ਸੀਟਾਂ ਉਪਰ ਵੀ ਉਮੀਦਵਾਰਾਂ ਦਾ ਜਲਦ ਐਲਾਨ ਕਰ ਦਿੱਤਾ ਜਾਵੇਗਾ।
 

Check Also

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਪਾਕਿ-ISI ਸਮਰਥਿਤ ਮਾਡਿਊਲ ਦਾ ਕੀਤਾ ਪਰਦਾਫਾਸ਼, 4 ਅੱਤਵਾਦੀ ਗ੍ਰਿਫਤਾਰ

ਚੰਡੀਗੜ੍ਹ: ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰਦੇ ਹੋਏ ਪੰਜਾਬ …

Leave a Reply

Your email address will not be published.