ਬੀਜ ਘੁਟਾਲੇ ਦੇ ਤਾਰ ਅਕਾਲੀਆਂ ਨਾਲ ਵੀ ਜੁੜਦੇ ਹਨ: ਬੈਂਸ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਬੈਂਸ ਨੇ ਦੋਸ਼ ਲਗਾਇਆ ਹੈ ਕਿ ਬੀਜ ਘੁਟਾਲੇ ਦੇ ਮੁੱਖ ਮੁਲਜ਼ਮ ਦੀ ਅਕਾਲੀ ਦਲ ਨਾਲ ਮਿਲੀ ਭੁਗਤ ਹੈ।

ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਜ ਘੁਟਾਲੇ ਦੀ ਜਾਂਚ ਸੀ.ਬੀ. ਆਈ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਵੱਡੇ ਸਕੈਂਡਲ ਪਿੱਛੇ ਕਿਹੜੇ ਰਾਜਸੀ ਆਗੂਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਤੋਂ ਇਸ ਬਾਰੇ ਸਮਾਂ ਮੰਗਿਆ ਹੈ।

ਉਨ੍ਹਾਂ ਕਿਹਾ ਕਿ ਬੀਜ ਘੁਟਾਲੇ ਬਾਰੇ ਵਿਸ਼ੇਸ਼ ਜਾਂਚ ਟੀਮ ਵੀ ਡਰਕੇ ਕੰਮ ਕਰ ਰਹੀ ਹੈ ਜਿਸ ਕਾਰਨ ਲੱਗਦਾ ਹੈ ਕਿ ਸਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਵੇਗੀ।

ਬੈਂਸ ਦਾ ਕਹਿਣਾ ਸੀ ਕਿ ਝੋਨੇ ਦੀ ਕਿਸਮ ਪੀ ਆਰ 128 ਅਤੇ ਇੱਕ 129 ਦਾ ਬੀਜ ਕਿਸਾਨਾਂ ਨੂੰ ਦੇਣਾ ਚਾਹੀਦਾ ਸੀ ਪਰ 700 ਕੁਇੰਟਲ ਬੀਜ ਕਰਨਾਲ ਸੀਟ ਨੂੰ ਦੇ ਦਿੱਤਾ ਗਿਆ ਜਿਸ ਦੇ ਮਾਲਕ ਲੱਕੀ ਢਿੱਲੋਂ ਹਨ। ਇਸ ਮਾਮਲੇ ਵਿੱਚ ਪੰਜਾਹ ਲੱਖ ਦਾ ਅਦਾਨ ਪ੍ਰਦਾਨ ਹੋਇਆ ਹੈ ਅਤੇ ਅਦਾਨ ਪ੍ਰਦਾਨ ਕਰਨ ਵਾਲੇ ਦੀ ਸਾਂਝ ਅਕਾਲੀ ਦਲ ਦੇ ਆਗੂਆਂ ਨਾਲ ਹੈ। ਇਸ ਮਾਮਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਕਾਰੀਆਂ ਦੀ ਕੀ ਮਿਲੀ ਭੁਗਤ ਹੈ ਇਸ ਦੀ ਸਚਾਈ ਜਾਨਣ ਲਈ ਯੂਨੀਵਰਸਿਟੀ ਅਧਿਕਾਰੀਆਂ ਨੂੰ ਵੀ ਜਾਂਚ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।

- Advertisement -

https://www.facebook.com/simarjitbains13/videos/315486619478069/

Share this Article
Leave a comment