ਰਾਮ ਰਹੀਮ ਦੇ ਰਾਹ ‘ਤੇ ਨੀਲਧਾਰੀ, ਬਾਬੇ ਦੀ ਵੀਡੀਓ ਵਾਇਰਲ

ਚੰਡੀਗੜ੍ਹ : ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੀਲਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਸਤਨਾਮ ਸਿੰਘ ਨੀਲਧਾਰੀ ਕਈ ਸਿੱਖ ਨੌਜਵਾਨਾਂ ਦੇ ਮੋਢਿਆਂ ‘ਤੇ ਰੱਖੇ ਤਖ਼ਤ ‘ਤੇ ਬੈਠ ਕੇ ਬੈਂਡ ਵਾਜਿਆਂ ਦੀ ਧੁਨ ਦੌਰਾਨ ਮਹਾਰਾਜਿਆਂ ਵਾਲੀ ਫੀਲਿੰਗ ਲੈਂਦੇ ਦਿਖਾਈ ਦੇ ਰਹੇ ਹਨ। ਜਿਸ ਨੂੰ ਦੇਖ ਕੇ ਲੋਕਾਂ ਦੀ ਪਹਿਲੀ ਪ੍ਰਤੀਕਿਰਿਆ ਇਹ ਆ ਰਹੀ ਹੈ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ਇੰਝ ਮਹਿਸੂਸ ਹੋਇਆ ਜਿਵੇਂ ਉਹ ਰਾਮ ਰਹੀਮ ਦੀ ਕੋਈ ਫਿਲਮ ਦੇਖ ਰਹੇ ਹੋਣ । ਇਸ ਵੀਡੀਓ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਇਸ ਸਭ ਕੁਝ ਚੱਲ ਰਿਹਾ ਹੈ ਉਸਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੀ ਇੱਕ ਇਮਾਰਤ ਹੈ ਜਿਸ ਦੇ ਅੰਦਰ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦੈ।

ਦੱਸ ਦਈਏ ਕਿ ਸਤਨਾਮ ਸਿੰਘ ਪਹਿਲਾਂ ਤਾਂ ਵੱਖਰਾ ਪੰਥ ਤੇ ਵੱਖਰੀ ਮਰਿਯਾਦਾ ਲਈ ਜਾਣੇ ਜਾਂਦੇ ਸੀ, ਪਰ ਹੁਣ ਇਹ ਸਿੱਖ ਧਰਮ ‘ਚ ਸ਼ਾਮਲ ਹੋ ਚੁੱਕੇ ਨੇ। ਲਿਹਾਜ਼ਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਚਰਚਾ ਛਿੜ ਗਈ ਹੈ ਕਿ, ਕੀ ਸਿੱਖ ਮਰਿਯਾਦਾ ਮੁਤਾਬਕ ਅਜਿਹੇ ਕਾਰਨਾਮੇ ਸ਼ੋਭਾ ਨਹੀਂ ਦਿੰਦੇ ਹਨ? ਲਿਹਾਜਾ ਇਸ ਨੂੰ ਦੇਖ ਕੇ ਕੋਈ-ਨਾ-ਕੋਈ ਨਵਾਂ ਵਿਵਾਦ ਜਰੂਰ ਛਿੜੇਗਾ। ਵੀਡੀਓ ‘ਚ ਸਪਸਟ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਬੈਂਡ ਵਾਲਿਆਂ ਦੀ ਧੁਨ ‘ਤੇ ਸਿੱਖ ਨੌਜਵਾਨਾਂ ਦੇ ਮੋਢਿਆਂ `ਤੇ ਸਵਾਰ ਹੋ ਕੇ ਫ਼ਿਲਮੀਂ ਸਟਾਈਲ `ਚ ਐਂਟਰੀ ਮਾਰਦੇ ਸਤਨਾਮ ਸਿੰਘ ‘ਚੋਂ ਰਾਮ ਰਹੀਮ ਦੀਆਂ ਕਰਤੂਤਾਂ ਵਾਲੀ ਝਲਕਾਰ ਮਾਰ ਰਹੀ ਹੈ। ਜਿਉਂ-ਜਿਉਂ ਵੀਡੀਓ ਅੱਗੇ ਤੁਰਦੀ ਹੈ ਤਿਉਂ-ਤਿਉਂ ਦਿਖਾਈ ਦਿੰਦਾ ਹੈ ਕਿ ਜਿਹੜੇ ਨੌਜਵਾਨ ਸਤਨਾਮ ਸਿੰਘ ਨੀਲਧਾਰੀ ਨੂੰ ਮੋਢਿਆਂ ‘ਤੇ ਰੱਖੇ ਤਖ਼ਤ ‘ਤੇ ਬੈਠਾ ਕੇ ਇੱਕੋ ਜਗ੍ਹਾ ਤੇ ਗੋਲ ਗੋਲ ਘੁੰਮ ਰਹੇ ਹਨ ਉਨ੍ਹਾਂ ਦੇ ਸਾਹਮਣੇ ਖੜ੍ਹੀਆਂ ਸੰਗਤਾਂ ਸਤਨਾਮ ਸਿੰਘ ਨੀਲਧਾਰੀ ਦਾ ਹੱਥ ਜੋੜ ਕੇ ਸਵਾਗਤ ਕਰ ਰਹੀਆਂ ਨੇ, ਤੇ ਚਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸਦਾ ਜਬਰਦਸਤ ਵਿਰੋਧ ਸ਼ੁਰੂ ਹੋ ਗਿਐ। ਸਵਾਲ ਚੁੱਕੇ ਜਾ ਰਹੇ ਹਨ ਕਿ, ਕੀ ਇਹ ਪਖੰਡਵਾਦ ਨਹੀਂ? ਕੀ ਇਹ ਗੁਰੂ ਦੀ ਬਰਾਬਰੀ ਨਹੀਂ? ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ `ਤੇ ਕਾਰਵਾਈ ਕਰਨਗੇ?  ਜਾਂ ਫਿਰ ਸ਼ਿਕਾਇਤ ਆਉਣ `ਤੇ ਹੀ ਕਦਮ ਚੁੱਕਿਆ ਜਾਵੇਗਾ? ਨਹੀਂ ਤਾਂ ਮਾਮਲਾ ਠੰਢੇ ਬਸਤੇ `ਚ ਪਾ ਕੇ, ਸਿੱਖ ਕਦਰਾਂ ਕੀਮਤਾਂ ਤੇ ਮਰਿਯਾਦਾ ਨੂੰ ਛਿੱਕੇ `ਤੇ ਟੰਗ ਕੇ ਕੋਈ ਵੀ ਗੁਰੂ-ਡੰਮ ਬਣਦੇ ਰਹਿਣਗੇ। ਹੁਣ ਫ਼ੈਸਲਾ ਸਿੱਖ ਜਗਤ ਨੇ ਕਰਨੈ।

 

Check Also

IMF ਵਿੱਚ ਭਾਰਤੀ ਕ੍ਰਿਸ਼ਨਾ ਸ਼੍ਰੀਨਿਵਾਸਨ ਸੰਭਾਲਣਗੇ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਵਾਗਡੋਰ, ਡਾਇਰੈਕਟਰ ਦੇ ਅਹੁਦੇ ‘ਤੇ ਹੋਈ ਨਿਯੁਕਤੀ

ਵਾਸ਼ਿੰਗਟਨ: ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨੇ ਬੁੱਧਵਾਰ ਨੂੰ ਭਾਰਤੀ ਨਾਗਰਿਕ …

Leave a Reply

Your email address will not be published.