ਰਾਜਾ ਵੜਿੰਗ ਦੇ ਹੱਕ ‘ਚ ਚੋਣ ਪ੍ਰਚਾਰ ਕਰਨਾ ਜ਼ੀਰਾ ਨੂੰ ਪਿਆ ਮਹਿੰਗਾ, ਪੈ ਗਿਆ ਰੌਲਾ, ਜ਼ੀਰਾ ਹੈਰਾਨ

TeamGlobalPunjab
1 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਇਸ ਭਖ ਰਹੇ ਅਖਾੜੇ ‘ਚ ਹਰ ਦਿਨ ਕਿਸੇ ਨਾ ਕਿਸੇ ਵਿਧਾਇਕ ਜਾਂ ਉਮੀਦਵਾਰ ਨਾਲ ਸਬੰਧਤ ਕੋਈ ਅਜਿਹੀ ਖ਼ਬਰ ਆਉਂਦੀ ਹੈ ਜੋ ਵਿਰੋਧੀਆਂ ਲਈ ਤਾਂ ਖੁਸ਼ੀਆਂ ਭਰੀ ਹੁੰਦੀ ਹੈ, ਪਰ ਉਸ ਵਿਧਾਇਕ ਜਾਂ ਉਮੀਦਵਾਰੀ ਨੂੰ ਅਜਿਹੀ ਖ਼ਬਰ ਦੇ ਆਉਣ ਨਾਲ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਾਂਗਰਸੀ ਆਗੂ ਤੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ। ਜਿਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਮਹਿੰਗਾ ਪੈ ਗਿਆ। ਰਾਜਾ ਵੜਿੰਗ ਦੇ ਹੱਕ ‘ਚ ਕੀਤੇ ਇਸ ਚੋਣ ਪ੍ਰਚਾਰ ਤੋਂ ਬਾਅਦ ਚੋਣ ਅਧਿਕਾਰੀ ਡਾ. ਰਿਚਾ ਵੱਲੋਂ ਕੁਲਬੀਰ ਸਿੰਘ ਜੀਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਹੋਇਆ ਇੰਝ ਕਿ ਬੀਤੇ ਵੀਰਵਾਰ ਨੂੰ ਹਲਕਾ ਜ਼ੀਰਾ ਦਾ ਇਹ ਵਿਧਾਇਕ ਆਪਣੀ ਹੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਦੇ ਲਈ ਚੋਣ ਪ੍ਰਚਾਰ ਕਰਨ ਗਏ ਸਨ। ਜਿੱਥੇ ਉਨ੍ਹਾਂ ਨੇ ਲੰਬੀ ਦੇ ਪਿੰਡ ਗੁਰੂਸਰ ਜੋਧਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਰਾਜਾ ਵੜਿੰਗ ਦੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹੋ ਗੱਲ ਚੋਣ ਅਧਿਕਾਰੀਆਂ ਦੀ ਨਜ਼ਰ ਹੇਠੋਂ ਬਚ ਨਹੀਂ ਸਕੀ ਤੇ ਉਨ੍ਹਾਂ ਨੇ ਜ਼ੀਰਾ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਹੈ।

Share this Article
Leave a comment