ਮਲੇਰਕੋਟਲਾ ‘ਚ 29 ਜੁਲਾਈ ਨੂੰ ਛੁੱਟੀ ਦਾ ਐਲਾਨ

Rajneet Kaur
1 Min Read

ਮਾਲੇਰਕੋਟਲਾ :ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸੰਯਮ ਅਗਰਵਾਲ ਨੇ ਮੁਹੱਰਮ (ਯੋਮ-ਏਆਸ਼ੂਰਾ) ਮੌਕੇ 29 ਜੁਲਾਈ ਸ਼ਨੀਵਾਰ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਲ ਐਕਟ 1881 ਦੀ ਧਾਰਾ 25 ਤਹਿਤ ਮਾਲੇਰਕੋਟਲਾ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਜਾਰੀ ਕੀਤੇ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਇਸ ਦਿਨ ਸਾਰੀਆਂ ਸਰਕਾਰੀ/ਅਰਧ-ਸਰਕਾਰੀ ਦਫ਼ਤਰ, ਸਰਕਾਰੀ/ਗ਼ੈਰ-ਸਰਕਾਰੀ ਤੇ ਪ੍ਰਾਈਵੇਟ ਵਿਦਿਅਕ ਅਦਾਰੇ ਤੇ ਬੈਂਕ ਆਦਿ ਬੰਦ ਰਹਿਣਗੇ। ਇਹ ਐਲਾਨ ਮੁਹੱਰਮ ਦੇ ਕਰਕੇ ਕੀਤਾ ਗਿਆ ਹੈ।

 

ਕੀ ਹੈ ਮੁਹੱਰਮ ?

- Advertisement -

ਮੁਹੱਰਮ ਨੂੰ ਮੁਹੱਰਮ-ਅਲ- ਹਰਾਮ ਵੀ ਕਹਿੰਦੇ ਹਨ। ਇਸ ਮਹੀਨੇ ਨੂੰ ਰਮਜ਼ਾਨ ਤੋਂ ਬਾਅਦ ਦੂਜਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਹ ਹਿਜ਼ਰੀ ਜਾਂ ਇਸਲਾਮਿਕ ਕੈਲੰਡਰ ਦਾ ਪਹਿਲਾ ਮਹੀਨਾ ਹੁੰਦਾ ਹੈ ਪਰ ਇਹ ਚੰਦ ਦਿਖਣ ਉੱਤੇ ਨਿਰਭਰ ਕਰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment