ਮੋਦੀ ਦੇ ਗੜ੍ਹ ‘ਚ ਨਵਜੋਤ ਸਿੱਧੂ ਹੋਇਆ ਤੱਤਾ, ਖੋਲ੍ਹੇ ਸੀਬੀਆਈ ਦੇ ਲਾਚਾਰ ਹੋਣ ਦੇ ਵੱਡੇ ਰਾਜ਼, ਮੋਦੀ ਤੇ ਅਮਿਤ ਸ਼ਾਹ ਸੁੰਨ!

TeamGlobalPunjab
2 Min Read

ਚੰਡੀਗੜ੍ਹ : ਜਿਉਂ ਜਿਉਂ ਚੋਣਾਂ ਦਾ ਸਿਆਸੀ ਪਿੜ ਭਖਦਾ ਜਾ ਰਿਹਾ ਹੈ ਤਿਉਂ ਤਿਉਂ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਰੈਲੀਆਂ ਦੌਰਾਨ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ। ਇਹੋ ਜਿਹੀ ਹੀ ਇੱਕ ਰੈਲੀ ਦੌਰਾਨ ਬਣਾਈ ਗਈ ਵੀਡੀਓ ‘ਚ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸੀ ਲਾਹ-ਪਾਹ ਕਰਦੇ ਦਿਖਾਈ ਦਿੱਤੇ। ਨਵਜੋਤ ਸਿੰਘ ਸਿੱਧੂ ਨੇ ਉਸ ਮੌਕੇ ਨਰਿੰਦਰ ਮੋਦੀ ਦੀ ਚੌਕੀਦਾਰ ਵਾਲੀ ਮੁਹਿੰਮ ਦੇ ਖਿਲਾਫ ਫੂਕ ਕੱਢ ਬਿਆਨ ਦਿੰਦਿਆਂ ਕਿਹਾ, ਕਿ ਜਿਸ ਵੇਲੇ ਚੀਨ ਸਮੁੰਦਰ ਦੇ ਨੀਚੇ ਰੇਲ ਲਾਇਨ ਵਿਛਾ ਰਿਹਾ ਹੈ, ਅਮਰੀਕਾ ਮੰਗਲ ਗ੍ਰਹਿ ‘ਤੇ ਪੁੱਜ ਕੇ ਜਿੰਦਗੀ ਲੱਭ ਰਿਹਾ ਹੈ, ਰੂਸ ਰੋਬੋਟ ਦੀ ਫੌਜ ਬਣਾ ਰਿਹਾ ਹੈ, ਉਸ ਵੇਲੇ ਭਾਰਤ ਚੌਕੀਦਾਰ ਬਣਾ ਰਿਹਾ ਹੈ, ਤੇ ਉਹ ਵੀ ਚੋਰ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਿੱਧੂ ਸਵਾਲ ਕਰਦੇ ਹਨ, ਕਿ ਮੋਦੀ ਜਿਹੜਾ ਚੌਕੀਦਾਰ ਵਾਲਾ ਫੁਰਨਾ ਲੈ ਕੇ ਆਏ ਹਨ, ਉਨ੍ਹਾਂ ਨੂੰ ਪੁੱਛੋ ਕਿ ਚੌਕੀਦਾਰ ਕਿਸਦੇ ਘਰ ਦੇ ਬਾਹਰ ਖੜ੍ਹਾ ਹੁੰਦਾ ਹੈ? ਅਮੀਰਾਂ ਦੇ, ਜਾਂ ਗਰੀਬਾਂ ਦੇ? ਉਨ੍ਹਾਂ ਸਵਾਲ ਕੀਤਾ ਕਿ ਮੋਦੀ ਦੱਸਣ ਕਿ ਕਦੇ ਕਿਸੇ ਗਰੀਬ ਦੇ ਘਰ ਦੇ ਬਾਹਰ ਵੀ ਚੌਕੀਦਾਰ ਖੜ੍ਹਾ ਦਿਖਾਈ ਦਿੱਤਾ ਹੈ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਹਰ ਵਾਅਦੇ ਨੂੰ ਨਿਭਾਉਣ ਵਿੱਚ ਅਸਫਲ ਰਹੇ ਹਨ। ਨਾ ਉਹ 2 ਕਰੋੜ ਨੌਕਰੀਆਂ ਦੇ ਸਕੇ, ਨਾ ਗੰਗਾ ਸਾਫ ਕਰਵਾ ਸਕੇ, ਨਾ 90 ਲੱਖ ਕਰੋੜ ਰੁਪਏ ਦਾ ਕਾਲਾ ਧਨ ਵਾਪਸ ਲਿਆ ਸਕੇ ਤੇ ਇਨ੍ਹਾਂ ਲੋਕਾਂ ਨੇ ਸੀਬੀਆਈ ਨੂੰ ਵੀ ਕਿਸੇ ਰਬੜ ਦੇ ਗੁੱਡੇ ਵਾਂਗ ਨਚਾਇਆ ਹੈ।

ਸਿੱਧੂ ਅਨੁਸਾਰ ਇਨ੍ਹਾਂ ਨੇ ਸੀਬੀਆਈ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਰਾਅ ਦੇ ਰਾਜ਼ ਖੁੱਲ੍ਹ ਗਏ ਹਨ, ਨਿਆਇਕ ਅਧਿਕਾਰੀ ਸੜਕਾਂ ‘ਤੇ ਆ ਕੇ ਪੱਤਰਕਾਰ ਸੰਮੇਲਨ ਕਰ ਰਹੇ ਹਨ ਤੇ ਬਾਕੀ ਇੱਕ ਫੌਜ ਬਚੀ ਸੀ ਉਸ ‘ਤੇ ਵੀ ਇਹ ਲੋਕ ਸਿਆਸਤ ਕਰਨੋਂ ਪਿੱਛੇ ਨਹੀਂ ਹਟ ਰਹੇ। ਨਵਜੋਤ ਸਿੱਧੂ ਅਨੁਸਾਰ ਅਟੱਲ ਬਿਹਾਰੀ ਵਾਜਪਾਈ ਵਰਗੇ ਦੋ ਬੰਦਿਆਂ ਵੱਲੋਂ ਸ਼ੁਰੂ ਕੀਤੀ ਗਈ ਭਾਰਤੀ ਜਨਤਾ ਪਾਰਟੀ ਹੁਣ 2 ਬੰਦਿਆਂ ‘ਤੇ ਹੀ ਆ ਕੇ ਖੜ੍ਹ ਜਾਵੇਗੀ, ਕਿਉਂਕਿ ਇਹ ਹੁਣ 2 ਬੰਦਿਆਂ ਦੀ ਹੀ ਪ੍ਰਾਈਵੇਟ ਲਿਮਟਿਡ ਬਣ ਕੇ ਰਹਿ ਗਈ ਹੈ। ਜਿਸ ਦੇ ਸੀ ਏ ਹਨ ਨੀਰਵ ਮੋਦੀ, ਲਲਿਤ ਮੋਦੀ, ਅਡਾਨੀ ਤੇ ਮਾਲਿਆ।

Share this Article
Leave a comment