ਮੁਹੰਮਦ ਸਦੀਕ ਨੇ ਲੋਕ ਸਭਾ ‘ਚ ਕਰਤੀ ਕਮਾਲ, ਪੰਜਾਬੀ ਵੀ ਏਦਾਂ ਦੀ ਬੋਲੀ ਕਿ ਹਸਾ-ਹਸਾ ਪੁੱਠੇ ਕਰਤੇ ਲੋਕ, ਦੇਖੋ ਵੀਡੀਓ

TeamGlobalPunjab
3 Min Read

ਚੰਡੀਗੜ੍ਹ : ਬੀਤੇ ਦਿਨੀਂ ਸੰਸਦ ਅੰਦਰ ਪੇਸ਼ ਹੋਏ ਬਜਟ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੀਤਾ ਤਾਂ ਭਾਵੇਂ ਵਿਰੋਧ ਜਾ ਰਿਹਾ ਹੈ ਪਰ ਕਈ ਆਗੂਆਂ ਦੀਆਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਲੋਕੀ ਇਸ ਗੰਭੀਰ ਮੁੱਦੇ ਨੂੰ ਦੇਖ ਕੇ ਵੀ ਹੱਸਣ ਲਈ ਮਜਬੂਰ ਹੋ ਜਾਂਦੇ ਨੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਇਸ ਬਹਿਸ ਦੌਰਾਨ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਕਿ ਜਿਸ ਨੇ ਸਾਰਿਆਂ ਦੇ ਮੂੰਹ ‘ਤੇ ਮੁਸਕਾਨ ਲਿਆ ਦਿੱਤੀ ਹੈ। ਦਰਅਸਲ  ਮਸ਼ਹੂਰ ਕਲਾਕਾਰ ਅਤੇ ਸੰਸਦ ਮੈਂਬਰ ਮੁਹੰਮਦ ਸਦੀਕ ਜਦੋਂ ਸੰਸਦ ਅੰਦਰ ਬਜ਼ਟ ਬਾਰੇ ਬੋਲਣ ਲੱਗੇ ਤਾਂ ਪਹਿਲਾਂ ਤਾਂ ਸਦੀਕ ਨੇ ਆਪਣਾ ਭਾਸ਼ਣ ਪੰਜਾਬੀ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਨ੍ਹਾਂ ਨੂੰ ਸਪੀਕਰ ਨੇ ਇਹ ਕਿਹਾ ਕਿ ਉਨ੍ਹਾਂ ਦੀ ਭਾਸ਼ਾ ਇੱਥੇ ਕਈ ਹੋਰਾਂ ਨੂੰ ਸਮਝ ਨਹੀਂ ਆ ਰਹੀ ਇਸ ਲਈ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਨ ਤਾਂ ਮੁਹੰਮਦ ਸਦੀਕ ਨੇ ਹਿੰਦੀ ਕੁਝ ਇਸ ਅੰਦਾਜ ‘ਚ ਬੋਲੀ ਕਿ ਉੱਥੇ ਹਾਂਸਿਆਂ ਦੇ ਫੁਹਾਰੇ ਛੁੱਟ ਪਏ।

ਇਸ ਵੀਡੀਓ ਨੂੰ ਖੋਲ੍ਹ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸੰਸਦ ਅੰਦਰ ਦਿੱਤੇ ਗਏ ਭਾਸ਼ਣ ਦੌਰਾਨ ਪਹਿਲਾਂ ਤਾਂ ਸਦੀਕ ਪੰਜਾਬੀ ਭਾਸ਼ਾ ‘ਚ ਆਪਣੇ ਸਾਰੇ ਹੀ ਸੀਨੀਅਰ ਕਾਂਗਰਸੀ ਆਗੂਆਂ ਦਾ ੳ ਤੋਂ ਲੈ ਕੇ ੜ ਤੱਕ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲਿਆ ਹੈ। ਇਸ ਤੋਂ ਬਾਅਦ ਉਹ ਪੰਜਾਬੀ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਸਪੀਕਰ ਉਨ੍ਹਾਂ ਨੂੰ  ਟੋਕਦਿਆਂ ਕਹਿੰਦੀ ਹੈ ਕਿ ਉਨ੍ਹਾਂ ਦੇ ਪੰਜਾਬੀ ਬੋਲਣ ਨਾਲ ਦੂਜਿਆਂ ਨੂੰ ਇਹ ਸਮਝਣ ‘ਚ ਮੁਸ਼ਕਲ ਆ ਰਹੀ ਹੈ। ਇਸ ਤੋਂ ਬਾਅਦ ਮੁਹੰਮਦ ਸਦੀਕ ਆਪਣੀ ਭਾਸ਼ਾ ਵਾਲਾ ਗੇਅਰ ਬਦਲ ਕੇ ਪੰਜਾਬੀ ਤੋਂ ਹਿੰਦੀ ‘ਚ ਕਰ ਲੈਂਦੇ ਹਨ। ਪਰ ਜਦੋਂ ਸਦੀਕ ਹਿੰਦੀ ਬੋਲਦਿਆਂ ਕੁਝ ਅਜਿਹੇ ਅਲਫਾਜਾਂ ਦਾ  ਇਸਤਿਮਾਲ ਕਰਦੇ ਹਨ ਜਿਹੜਾ ਕਿ ਹਿੰਦੀ ਅਤੇ ਪੰਜਾਬੀ ਦਾ ਮਿਲਗੋਭਾ ਹੁੰਦਾ ਹੈ ਤਾਂ ਉਸ ਨੂੰ ਸੁਣ ਕੇ ਸੰਸਦ ‘ਚ ਬੈਠੇ ਲੋਕ ਮੱਲੋ ਮੱਲੀ ਹੱਸਣ ਲਈ ਮਜਬੂਰ ਹੋ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਇਸ ਦੌਰਾਨ ਸਪੀਕਰ ਦਾ ਖੁਦ ਵੀ ਹਾਸਾ ਨਿੱਕਲ ਹੋ ਜਾਂਦਾ ਹੈ। ਮੁਹੰਮਦ ਸਦੀਕ ਵੱਲੋਂ ਇਸ ਬੋਲੀ ਗਈ ਹਿੰਦੀ ਦੇ ਚਰਚੇ ਹਰ ਪਾਸੇ ਹੋ ਰਹੇ ਹਨ।

ਕੀ ਹੈ ਇਹ ਪੂਰਾ ਮਾਮਲਾ ਦੇਖੋ ਵੀਡੀਓ

https://youtu.be/_nu1Y8elN8s

- Advertisement -

Share this Article
Leave a comment