ਮਨਪ੍ਰੀਤ ਬਾਦਲ ਨੂੰ ਚੋਣਾਂ ਤੋਂ ਬਾਅਦ ਆਪਣੀ ਮੌਤ ਦਾ ਡਰ ?

TeamGlobalPunjab
2 Min Read

ਬਠਿੰਡਾ :   ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਹਲਕੇ ਚੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਹਾਰਦਾ ਹੈ ਤਾਂ ਉਹ ਮਰ ਜਾਣਗੇ। ਲਿਹਾਜਾ ਵੜਿੰਗ ਨੂੰ ਜਿਤਾਉਣ ਲਈ ਉਨ੍ਹਾਂ ਨੂੰ ਜਿਹੜੀ ਵੀ ਕੁਰਬਾਨੀ ਜਾਂ ਕੀਮਤ ਅਦਾ ਕਰਨੀ ਪਈ ਉਹ ਕਰਨਗੇ। ਮਨਪ੍ਰੀਤ ਬਾਦਲ ਨੇ ਇਹ ਗੱਲ ਇਥੋਂ ਦੇ ਇੱਕ ਹੋਟਲ ਵਿੱਚ ਕਰਵੇ ਗਏ ਪ੍ਰੋਗਰਾਮ ਵਿੱਚ ਉਸ ਵੇਲੇ ਕਹੀ ਜਦੋਂ ਉਨ੍ਹਾਂ ਦੇ ਨਾਲ ਸਟੇਜ ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।

ਦੱਸ ਦਈਏ ਕਿ ਮੌਜੂਦਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ 177 ਦੇ ਕਰੀਬ ਲੋਕਾਂ ਨੇ ਦਾਅਵੇਦਾਰੀਆਂ ਪੇਸ਼ ਕੀਤੀਆਂ ਸਨ ਤੇ ਮੁੱਖ ਮੰਤਰੀ ਨੂੰ ਇਹ ਡਰ ਸੀ ਕਿ ਮੌਜੂਦਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਟਿਕਟ ਨਾ ਮਿਲਣ ਵਾਲੇ ਲੋਕਾਂ ਦੀ ਬਗਾਵਤ ਦਾ ਸਾਹਮਣਾ ਕਰਨਾ ਪਏਗਾ। ਇਸੇ ਲਈ  ਚੋਣਾਂ ਦਾ ਪਿੜ ਭਖਣ ਤੋਂ ਪਹਿਲਾਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਦੇ ਜਿਸ ਕਿਸੇ ਵਿਧਾਇਕ ਜਾਂ ਮੰਤਰੀ ਦੇ ਹਲਕੇ ਵਿਚ ਇਨ੍ਹਾਂ ਚੋਣਾਂ ਦੌਰਾਨ ਪ੍ਰਦਸ਼ਨ ਮਾੜਾ ਰਿਹਾ ਉਸ ਨੂੰ ਸਪਸ਼ਟੀਕਰਨ ਦੇਣਾ ਪਾਊਗਾ ਤੇ ਮੰਤਰੀਆਂ ਨੂੰ ਆਪਣੀ ਕੁਰਸੀ ਛੱਡਣੀ ਪਵੇਗੀ। ਸ਼ਾਇਦ ਇਹੋ ਕਰਨ ਹੈ ਕਿ ਹਰ ਇੱਕ ਵਿਧਾਇਕ ਜਾਂ ਮੰਤਰੀ ਆਪੋ ਆਪਣੇ ਹਲਕਿਆਂ ‘ਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਵਾਉਣ ਲਈ ਪੂਰਾ ਜ਼ੋਰ ਲਾ ਰਿਹਾ ਹੈ।  ਇਹ ਵੀ ਦੱਸਣਯੋਗ ਹੈ ਕਿ ਸਾਲ 2014 ਦੌਰਾਨ ਬਠਿੰਡਾ ਹਲਕੇ ਚੋਂ ਚੋਣ ਲੜ ਚੁਕੇ ਮਨਪ੍ਰੀਤ ਬਾਦਲ ਆਪਣੀ ਵਿਰੋਧੀ ਹਰਸਿਮਰਤ ਬਾਦਲ ਤੋਂ 20 ਹਾਜ਼ਰ ਵੋਟਾਂ ਦੇ ਫਰਕ ਨਾਲ ਹਰ ਗਏ ਸਨ, ਤੇ ਉਸ ਹਾਰ ਦੀ ਕਸਕ ਅੱਜ ਵੀ ਮਨਪ੍ਰੀਤ ਬਾਦਲ ਦੇ ਦਿਲ ਵਿਚ ਹੈ।

Share this Article
Leave a comment