ਭਾਰਤ ਪਾਕਿ ਜੰਗ ਦੌਰਾਨ ਪਟਿਆਲਾ ਤੋਂ ਆਈ ਵੱਡੀ ਖ਼ਬਰ, ਦਹਿਲ ਜਾਵੇਗਾ ਦਿਲ ?

Prabhjot Kaur
3 Min Read

ਪਟਿਆਲਾ : ਬੀਤੇ 23 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਇਮਾਰਤ ਵਾਲੀ ਛੱਤ ‘ਤੇ ਬੈਠੀਆਂ 2 ਨਰਸ਼ਾਂ ਵੱਲੋਂ ਮੰਗਾਂ ਨਾ ਪੂਰੀਆਂ ਹੋਣ ਦੇ ਰੋਸ ਵਜੋਂ ਛਾਲ ਮਾਰ ਦਿੱਤੀ ਹੈ। ਇਨ੍ਹਾਂ ਨਰਸਾਂ ਨੇ ਬੀਤੀ 22 ਫਰਵਰੀ ਨੂੰ ਇਹ ਐਲਾਨ ਕੀਤਾ ਸੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਉਂਦੀ 28 ਤਰੀਖ ਨੂੰ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਣਗੀਆਂ। ਇਸ ਨੂੰ ਲੈ ਕੇ ਸਰਕਾਰ ਵੱਲੋਂ ਭਾਵੇਂ ਕੋਈ ਹਾਂ ਪੱਖੀ ਹੁੰਗਾਰਾ ਤਾਂ ਨਹੀਂ ਦਿੱਤਾ ਗਿਆ ਪਰ ਪੁਲਿਸ ਵੱਲੋਂ ਉਸ ਇਮਾਰਤ ਦੇ ਨੀਚੇ ਜਾਲ ਲਾ ਕੇ ਕਿਸੇ ਵੀ ਸੰਭਾਵੀ ਖਤਰੇ ਨੂੰ ਟਾਲਣ ਦਾ ਇੰਤਜ਼ਾਮ ਜਰੂਰ ਕੀਤਾ ਗਿਆ ਸੀ ਤੇ ਜਿਉਂ ਹੀ ਅੱਜ ਸ਼ਾਮ ਸੰਧਿਆ ਵੇਲੇ ਨਰਸਾਂ ਵੱਲੋਂ ਗੁੰਬਦ ਦੀ ਛੱਤ ਤੋਂ ਛਾਲ ਮਾਰੀ ਗਈ ਤਾਂ ਉਹ ਹੇਠਾਂ ਲੱਗੇ ਜਾਲ ‘ਤੇ ਜਾ ਡਿੱਗੀਆਂ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਸਿੰਗ ਐਸੋਸੀਏਸ਼ਨ ਦੀ ਆਗੂ ਜਸਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖਾਲਸਾ ਵੱਲੋਂ ਸਿਰਫ ਇੱਕੋ ਹੀ ਮੰਗ ਕੀਤੀ ਜਾ ਰਹੀ ਸੀ ਕਿ ਜਿੰਨੀ ਨਰਸਾਂ ਨੂੰ ਮੌਜੂਦਾ ਤਨਖਾਹ ਮਿਲ ਰਹੀ ਹੈ ਸਿਰਫ ਉਸੇ ‘ਤੇ ਹੀ ਸਰਕਾਰ ਉਨ੍ਹਾਂ ਨੂੰ ਪੱਕਾ ਕਰ ਦੇਵੇ ਤੇ ਛੱਤ ‘ਤੇ ਬੈਠੀਆਂ ਨਰਸਾਂ ਵੱਲੋਂ ਦਿੱਤੇ ਗਏ ਅਲਟੀਮੇਟਮ ਅਨੁਸਾਰ ਸਰਕਾਰੀ ਪੱਖ ਦੇ 6 ਬੰਦੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਲੈ ਕੇ ਵੀ ਗਏ ਪਰ ਉੱਥੇ ਦੱਸਿਆ ਗਿਆ ਕਿ ਇਹ ਮੀਟਿੰਗ ਅੱਗੇ ਪਾ ਦਿੱਤੀ ਗਈ ਹੈ ਜਿਸ ਨੂੰ ਸੁਣਦਿਆਂ ਸਾਰ ਪ੍ਰਧਾਨ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖਾਲਸਾ ਨੇ ਹਸਪਤਾਲ ਦੀ ਛੱਤ ਤੋਂ ਥੱਲੇ ਛਾਲ ਮਾਰ ਦਿੱਤੀ। ਜਸਮੀਤ ਕੌਰ ਅਨੁਸਾਰ ਦੋਵੇਂ ਨਰਸਾਂ ਬੁਰੀ ਤਰ੍ਹਾਂ ਜ਼ਖਮੀ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਹਾਲਤ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਨਰਸਾਂ ਨੂੰ ਕੁਝ ਵੀ ਹੋਇਆ ਤਾਂ ਇਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਇੱਧਰ ਦੂਜੇ ਪਾਸੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜ਼ਖਮੀ ਹੋਈਆਂ ਦੋਵਾਂ ਨਰਸਾਂ ਦੀ ਹਾਲਤ ਸਥਿਰ ਹੈ ਤੇ ਡਾਕਟਰ ਉਨ੍ਹਾਂ ਦਾ ਇਲਾਜ਼ ਕਰ ਰਹੇ ਹਨ। ਇਸ ਤੋਂ ਅੱਗੇ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

 

- Advertisement -

Share this Article
Leave a comment