ਬ੍ਰਿਟਿਸ਼ ਏਅਰਵੇਜ਼ ਨੇ 11 ਸਾਲਾਂ ਬਾਅਦ ਮੁੜ੍ਹ ਪਾਕਿਸਤਾਨ ਲਈ ਭਰੀ ਉਡਾਣ

TeamGlobalPunjab
2 Min Read

ਲੰਡਨ: ਬ੍ਰਿਟਿਸ਼ ਏਅਰਵੇਜ਼ ਨੇ ਐਤਵਾਰ ਨੂੰ ਪਾਕਿਸਤਾਨ ਲਈ ਇਕ ਬਾਰ ਫੇਰ ਆਪਣੀ ਜਹਾਜ਼ ਸੇਵਾ ਸ਼ੁਰੂ ਕਰ ਦਿੱਤੀ। ਬ੍ਰਿਟਿਸ਼ ਏਅਰਵੇਜ਼ ਦੇ ਬੋਇੰਗ 787 ਡ੍ਰੀਮਲਾਈਨਰ 240 ਯਾਤਰੀਆਂ ਦੇ ਨਾਲ ਹੀਥਰੋ, ਲੰਡਨ ਤੋਂ ਰਵਾਨਾ ਹੋਈ ਤੇ ਅੱਜ ਸਵੇਰੇ 9:15 ਵਜੇ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ (ਆਈਆਈਏ) ‘ਤੇ ਪਹੁੰਚ ਗਈ।

ਇਸਲਾਮਾਬਾਦ ਤੋਂ ਲੰਦਨ ਦੀ ਇਹ ਜਹਾਜ਼ ਸੇਵਾ ਫਿਲਹਾਲ ਹਫ਼ਤੇ ‘ਚ ਸਿਰਫ ਤਿੰਨ ਵਾਰ ਹੀ ਉਪਲੱਬਧ ਰਹੇਗੀ। ਦਰਅਸਲ, ਸਾਲ 2008 ‘ਚ ਰਾਜਧਾਨੀ ਇਸਲਾਮਾਬਾਦ ਦੇ ਮੈਰਿਅਟ ਹੋਟਲ ਵਿੱਚ ਹੋਏ ਬੰਬ ਧਮਾਕੇ ‘ਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ ਨੇ ਆਪਣੀ ਪਾਕਿਸਤਾਨ ਜਾਣ ਵਾਲੀਆਂ ਸਾਰੀਆਂ ਹਵਾਈ ਸੇਵਾਵਾਂ ‘ਤੇ ਰੋਕ ਲਗਾ ਦਿੱਤੀ ਸੀ।


ਪੱਛਮੀ ਦੇਸ਼ਾਂ ਦੀ ਏਅਰਲਾਈਨ ‘ਚ ਬ੍ਰਿਟਿਸ਼ ਏਅਰਵੇਜ਼ ਇੱਕ ਮਾਤਰ ਅਜਿਹੀ ਕੰਪਨੀ ਹੈ ਜਿਸਨ੍ਹੇ ਇਸਲਾਮਾਬਾਦ ਲਈ ਹਵਾਸਈ ਸੇਵਾ ਫਿਰ ਤੋਂ ਸ਼ੁਰੂ ਕੀਤੀ ਹੈ। ਹਾਲੇ ਤੱਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਈਨਸ ( ਪੀਆਈਏ ) ਇਸਲਾਮਾਬਾਦ ਤੇ ਲੰਦਨ ਦੇ ਵਿੱਚ ਸਿੱਧੀ ਉਡ਼ਾਣ ਭਰਨ ਵਾਲੀ ਇੱਕਮਾਤਰ ਏਅਰਲਾਈਨ ਸੀ। ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ, ਅਸੀਂ ਇਸ ਰਸਤੇ ‘ਤੇ ਬੋਇੰਗ 787 ਡਰੀਮਲਾਈਨਰਸ ਜਹਾਜ਼ ਦੇ ਨਾਲ ਸੰਚਾਲਨ ਦੀ ਸ਼ੁਰੂਆਤ ਕੀਤੀ ਹੈ।

ਪਾਕਿਸਤਾਨ ਵਿੱਚ ਬ੍ਰੀਟੇਨ ਦੇ ਹਾਈ ਕਮਿਸ਼ਨਰ ਥਾਮਸ ਡਰੂ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਨੇ ਪਾਕਿਸਤਾਨ ਵਿੱਚ ਬ੍ਰਿਟਿਸ਼ ਕੰਪਨੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜਰ ਇਹ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਏਅਰਲਾਈਨ ਨੇ ਪਿਛਲੇ ਸਾਲ ਦਸੰਬਰ ‘ਚ ਐਲਾਨ ਕੀਤਾ ਸੀ ਕਿ ਉਹ ਇਸਲਾਮਾਬਾਦ ਲਈ ਆਪਣੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰੇਗੀ। ਉਸਦਾ ਮੰਨਣਾ ਸੀ ਕਿ ਇਸਲਾਮਾਬਾਦ ‘ਚ ਬਣਿਆ ਨਵਾਂ ਹਵਾਈ ਅੱਡਾ ਸੁਰੱਖਿਆ ਅਤੇ ਭੀੜ ਦੋਵਾਂ ਦੇ ਨਜਰੀਏ ਨਾਲ ਸੁਰੱਖਿਅਤ ਹੈ ।

Share this Article
Leave a comment