ਬੁੱਧ ਸਿੰਘ ਦੀ ਕਰਜਾ ਮਾਫੀ : ਈਡੀ ਮਜੀਠੀਆ ਖ਼ਿਲਾਫ ਕਰ ਸਕਦੇ ਹਨ ਜਾਂਚ ਕਿ ਪੈਸਾ ਕਿੱਥੋਂ ਆਇਆ?

Prabhjot Kaur
2 Min Read

ਚੰਡੀਗੜ੍ਹ : ਕਰਜ਼ਾ ਮਾਫੀ ਦਾ ਵਾਅਦਾ ਭਾਵੇਂ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ‘ਚ ਤਾਂ ਕੀਤਾ ਸੀ ਪਰ ਜਿਸ ਬੁੱਧ ਸਿੰਘ ਨਾਮ ਦੇ ਕਿਸਾਨ ਦੀ ਫੋਟੋ ਕੈਪਟਨ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਵਾਲੇ ਕਰਜ਼ਾ ਮਾਫੀ ਦੇ ਫਾਰਮਾਂ ‘ਤੇ ਲਾ ਕੇ ਵੋਟਾਂ ਹਾਸਲ ਕਰਨ ਲਈ ਪ੍ਰਚਾਰ ਕੀਤਾ ਸੀ, ਜਦੋਂ ਸਰਕਾਰ ਬਣ ਗਈ ਤਾਂ ਉਸੇ ਕਿਸਾਨ ਦਾ ਕਰਜ਼ਾ ਹੀ ਮਾਫ ਨਹੀਂ ਹੋ ਸਕਿਆ। ਇਹ ਸਰਕਾਰ ਤਾਂ ਭਾਵੇਂ ਕਾਂਗਰਸ ਦੀ ਹੀ ਹੈ ਪਰ ਫਿਰ ਵੀ ਬੁੱਧ ਸਿੰਘ ਕਿਸਾਨ ਦਾ ਕਰਜ਼ਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ।  ਹੁਣ ਇਹ ਕਰਜਾ ਤਾਂ ਭਾਵੇਂ ਮਾਫ ਹੋ ਗਿਆ ਹੈ ਪਰ ਇਸ ਕਰਜ਼ੇ ਮਾਫੀ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਨੂੰ ਸਵਾਲਾਂ ਦੇ ਘੇਰੇ ‘ਚ ਲੈ ਲਿਆ ਹੈ। ਇਸ ਮਾਮਲੇ ਸਬੰਧੀ ਰਧਾਵਾ ਨੇ ਈ.ਡੀ ਵੱਲੋਂ ਚੈਕਿੰਗ ਦੀ ਮੰਗ ਕੀਤੀ ਹੈ, ਕਿ ਪਤਾ ਲਾਇਆ ਜਾਵੇ ਕਿ ਇਹ ਪੈਸੇ ਮਜੀਠੀਆ ਕੋਲ ਕਿੱਥੋਂ ਆਇਆ ਹੈ?

ਇਸ ਸਬੰਧ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਇਸ ਕਿਸਾਨ ਦਾ ਕਰਜ਼ਾ ਮਾਫ ਕਰਕੇ ਭਾਵੇਂ ਮਜੀਠੀਆ ਨੇ ਵਾਹ-ਵਾਹ ਤਾਂ ਖੱਟ ਲਈ ਹੈ ਪਰ ਉਨ੍ਹਾਂ ਨੇ ਅਜਿਹਾ ਕਰਕੇ ਸਰਕਾਰ ਦੇ ਕੰਮ ‘ਚ ਦਖ਼ਲ-ਅੰਦਾਜ਼ੀ ਦਿੱਤੀ ਹੈ ਕਿਉਂਕਿ ਕਿਸਾਨ ਬੁੱਧ ਸਿੰਘ ਦੇ ਕਰਜ਼ ਮਾਫੀ ਦਾ ਕੰਮ ਸਰਕਾਰ ਦੀ ਪ੍ਰਕਿਰਿਆ ਦੇ ਅਧੀਨ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸਰਕਾਰ ਸੀ ਤਾਂ ਉਸ ਵੇਲੇ ਵੀ ਮਜੀਠੀਆ ‘ਤੇ ਨਸ਼ਾ ਤਸਕਰ ਹੋਣ ਦੇ ਦੋਸ਼ ਲੱਗੇ ਸਨ। ਰੰਧਾਵਾ ਦਾ ਅਨੁਸਾਰ ਇਹ ਪੈਸਾ ਮਜੀਠੀਆ ਨੇ ਕਿੱਥੋਂ ਲਿਆਂਦਾ ਹੈ? ਇਸ ਦੀ ਏਡੀ ਵੱਲੋਂ ਜਾਂਚ ਹੋਣੀ ਚਾਹੀਦੀ ਹੈ।

Share this Article
Leave a comment