Breaking News

ਬੀਬੀ ਜਗੀਰ ਕੌਰ ਨੂੰ ਆ ਗਿਆ ਗੁੱਸਾ, ਕਿਹਾ ਸੁਖਪਾਲ ਖਹਿਰਾ ਨੂੰ ਸ਼ਰਮ ਆਉਣੀ ਚਾਹੀਦੀ ਹੈ !

ਕਪੂਰਥਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ਵੱਲੋਂ ਭਾਰਤੀ ਫੌਜ ਸਬੰਧੀ ਦਿੱਤੇ ਗਏ ਬਿਆਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਖਹਿਰਾ ਨੂੰ ਫੌਜ ਵਿਰੁੱਧ ਅਜਿਹੇ ਬਿਆਨ ਦੇਣ ਲਈ ਸ਼ਰਮ ਆਉਣੀ ਚਾਹੀਦੀ ਹੈ। ਬੀਬੀ ਅਨੁਸਾਰ ਜੇਕਰ ਅਸੀਂ ਸੁੱਖ ਦੀ ਨੀਂਦ ਸੌਂਦੇ ਹਾਂ ਤਾਂ ਉਸ ਲਈ ਸਾਡੇ ਫੌਜੀ ਜਵਾਨਾਂ ਨੂੰ ਸਰਹੱਦਾਂ ‘ਤੇ ਆਪਣੀਆਂ ਹਿੱਕਾਂ ਤਾਣ ਕੇ ਦੁਸ਼ਮਣ ਦੀਆਂ ਗੋਲੀਆਂ ਅੱਗੇ ਖਲੋਂਣਾਂ ਪੈਂਦਾ ਹੈ। ਉਨ੍ਹਾ ਕਿਹਾ ਕਿ ਖਹਿਰਾ ਉਸੇ ਫੌਜ਼ ਦੇ ਵਿਰੁੱਧ ਬਿਆਨ ਦੇ ਰਹੇ ਨੇ ਜਿਹੜੇ ਸਾਡੇ ਪਰਿਵਾਰਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਨੇ।

ਬੀਬੀ ਜਗੀਰ ਕੌਰ ਨੇ ਖਹਿਰਾ ਦੇ ਬਿਆਨ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਦੁਖਦੀ ਘੜੀ ਵਿੱਚ ਸਾਨੂੰ ਦੇਸ਼ ‘ਤੋਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੋਣਾ ਚਾਹੀਦਾ ਸੀ, ਪਰ ਸੁਖਪਾਲ ਖਹਿਰਾ ਅਜਿਹੇ ਘਟੀਆ ਬਿਆਨ ਦੇ ਕੇ ਪੀੜ੍ਹਤਾਂ ਦੇ ਜਖਮਾਂ ‘ਤੇ ਲੂਣ ਛਿੜਕਣ ਵਾਲਾ ਕੰਮ ਕਰ ਰਹੇ ਹਨ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸੁਖਪਾਲ ਖਹਿਰਾ ਵੱਲੋਂ ਅਜਿਹੇ ਬਿਆਨ ਉਨ੍ਹਾਂ ਦੀ ਪਾਕਿਸਤਾਨੀ ਸਾਂਝ ਦਾ ਨਤੀਜਾ ਹਨ। ਬੀਬੀ ਅਨੁਸਾਰ ਉਨ੍ਹਾਂ ਨੂੰ ਇੰਝ ਲਗਦਾ ਹੈ ਕਿ ਹੈਰੋਇਨ ਅਤੇ ਹਥਿਆਰਾਂ ਦੀ ਸਮਗਲਿੰਗ ਕਾਰਨ ਸੁਖਪਾਲ ਖਹਿਰਾ ਦੀ ਪਾਕਿਸਤਾਨ ਨਾਲ ਪਈ ਸਾਂਝ ਕਰਕੇ ਹੀ ਉਨ੍ਹਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ।

ਇੱਥੇ ਦੱਸ ਦਈਏ ਕਿ ਬੀਤੀ ਕੱਲ੍ਹ ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਕਸ਼ਮੀਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸ ਬਾਰੇ ਕਿਹਾ ਸੀ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਭਾਰਤੀ ਫੌਜ਼ ‘ਤੇ ਵੀ ਕਸ਼ਮੀਰ ਅੰਦਰ ਔਰਤਾਂ ਨਾਲ ਬਲਾਤਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਅੰਦਰ ਫੌਜ ਅਤੇ ਸੁਰੱਖਿਆ ਏਜੰਸੀਆਂ ਉੱਤੇ ਅਕਸਰ ਜ਼ਿਆਦਤੀਆਂ ਕਰਨ ਦੇ ਦੋਸ਼ ਲਗਦੇ ਹਨ। ਜਿਉਂ ਹੀ ਖਾਹਿਰ ਦਾ ਇਹ ਫੇਸਬੁੱਕ ਵੀਡੀਓ ਬਿਆਨ ਸਾਹਮਣੇ ਆਇਆ ਭਗਵੰਤ ਮਾਨ ਸਣੇ ਸੋਸ਼ਲ ਮੀਡੀਆ ‘ਤੇ ਚਾਰੇ ਪਾਸੇ ਖਹਿਰਾ ਦਾ ਤਿੱਖਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਇਸੇ ਸਿਲਸਿਲੇ ਵਿੱਚ ਹੁਣ ਖਹਿਰਾ ਦੀ ਪੁਰਾਣੀ ਸਿਆਸੀ ਵਿਰੋਧੀ ਆਗੂ ਬੀਬੀ ਜਗੀਰ ਕੌਰ ਨੇ ਵੀ ਸੁਖਪਾਲ ਖਹਿਰਾ ਨੂੰ ਬਿਆਨਾਂ ਦੇ ਲਪੇਟੇ ਵਿੱਚ ਲੈ ਲਿਆ ਹੈ। ਸਾਰੇ ਪਾਸੇ ਹੁੰਦੇ ਇਸ ਵਿਰੋਧ ਤੋਂ ਬਾਅਦ ਨਵਜੋਤ ਸਿੱਧੂ ਨੇ ਤਾਂ ਪੱਤਰਕਾਰ ਸੰਮੇਲਣ ਕਰਕੇ ਆਪਣੀ ਸਫਾਈ ਦੇ ਦਿੱਤੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਖਾਹਿਰਾ ਆਪਣੀ ਸਫਾਈ ਦੇਣ ਲਈ ਕਿੰਨਾਂ ਸਮਾਂ ਲਾਉਂਦੇ ਹਨ।

Check Also

ਸਰਕਾਰ ਵਪਾਰੀ ਮਿਲਣੀ ਚ ਮਿਲੀ ਫੀਡਬੈਕ ਤੋਂ ਬਾਅਦ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

ਨਿਊਜ ਡੈਸਕ- ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ …

Leave a Reply

Your email address will not be published. Required fields are marked *