ਸੰਗਰੂਰ : ਬੀਤੀ 2 ਫਰਵਰੀ ਨੂੰ ਜਿੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਅੰਦਰ ਰੈਲੀ ਕੀਤੀ ਅਤੇ ਕਈ ਵੱਡੇ ਵੱਡੇ ਐਲਾਨ ਕੀਤੇ ਉੱਥੇ ਹੀ ਅੱਜ ਇਸੇ ਇਲਾਕੇ ਅੰਦਰ ਅਕਾਲੀ ਦਲ ਤੋਂ ਬਾਗੀ ਸੁਰਾਂ ਅਪਣਾਈ ਬੈਠੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਰੈਲੀ ਤੋਂ ਜਿਆਦਾ ਇਕੱਠ ਕਰਨ ਦਾ ਢੀਂਡਸਾ ਪਿਓ ਪੁੱਤਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ।
ਦੱਸ ਦਈਏ ਕਿ ਇਸ ਰੈਲੀ ਵਿੱਚ ਮਨਜੀਤ ਸਿੰਘ ਜੀਕੇ, ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕਈ ਹੋਰ ਵੱਡੇ ਸਿਆਸੀ ਚਿਹਰੇ ਵੀ ਪਹੁੰਚ ਰਹੇ ਹਨ। ਇਸ ਰੈਲੀ ਲਈ ਕਈ ਦਿਨਾਂ ਤੋਂ ਢੀਂਡਸਾ ਪਰਿਵਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਅਕਾਲੀ ਦਲ ਦੀ ਰੈਲੀ ਦੌਰਾਨ ਪੂਰੇ ਪੰਜਾਬ ਵਿੱਚੋਂ ਇਕੱਠ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਲੋਕਾਂ ਨੂੰ ਦਿਹਾੜੀ ‘ਤੇ ਲਿਆਂਦਾ ਸੀ ਅਤੇ ਸਾਡੀ ਰੈਲੀ ਵਿੱਚ ਕੇਵਲ ਸੰਗਰੂਰ ਵਿੱਚੋਂ ਹੀ ਉਨ੍ਹਾਂ ਜਿੰਨਾ ਇਕੱਠ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਕੀ ਬਾਦਲਾਂ ਦੀ ਰੈਲੀ ਜਿੰਨਾਂ ਇਕੱਠ ਕਰ ਪਾਉਂਦੇ ਹਨ ਜਾਂ ਫਿਰ….