ਬਰੇਲੀ ਜੇਲ੍ਹ ‘ਚ ਤਿੰਨ ਕੈਦੀਆਂ ਦੀ ਮੌਤ, ਪ੍ਰਸ਼ਾਸਨ ਕਰ ਰਿਹਾ ਜਾਂਚ?

TeamGlobalPunjab
2 Min Read

ਬਰੇਲੀ : ਬਰੇਲੀ ਦੀ ਜ਼ਿਲ੍ਹਾ-ਕੇਂਦਰੀ ਜੇਲ੍ਹ ‘ਚ ਇਕੋ ਦਿਨ ਤਿੰਨ ਕੈਦੀਆਂ ਦੀ ਮੌਤ ਨੇ ਚਾਰੇ ਪਾਸੇ ਹਲਚਲ ਪੈਦਾ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਆਦੇਸ਼ ‘ਤੇ ਅਧਿਕਾਰੀਆਂ ਨੇ ਸੋਮਵਾਰ ਨੂੰ ਜ਼ਿਲ੍ਹਾ-ਕੇਂਦਰੀ ਜੇਲ੍ਹ ਦਾ ਨਿਰੀਖਣ ਕੀਤਾ ਤੇ ਸਾਰੇ ਪ੍ਰਬੰਧਾਂ ਦਾ ਜ਼ਾਇਜਾ ਲਿਆ।

ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਤਿੰਨੋਂ ਕੈਦੀ ਵੱਡੀ ਉਮਰ ਦੇ ਸਨ ਤੇ ਉਨ੍ਹਾਂ ਦੀ ਮੌਤ ਦੇ ਕਾਰਨ ਕੁਦਰਤੀ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਤਿੰਨ ਮੌਤਾਂ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਜਾਣ ਦੀਆਂ ਵੀ ਰਿਪੋਰਟਾਂ ਮਿਲ ਰਹੀਆਂ ਹਨ।

ਦੱਸ ਦਈਏ ਕਿ ਬੀਤੇ ਐਤਵਾਰ ਜ਼ਿਲ੍ਹਾ ਜੇਲ੍ਹ ‘ਚ ਉਮਰ ਕੈਦ ਦੀ ਸਜਾ ਕੱਟ ਰਹੇ 90 ਸਾਲਾ ਹਰਿਦਵਾਰੀ (ਵਾਸੀ ਨਦੇਲੀ) ਤੇ 58 ਸਾਲਾ ਰਾਮ ਅਵਤਾਰ (ਵਾਸੀ ਸੁਭਾਸ਼ਨਗਰ ਪਿੰਡ ਬੇਹਟਾ ਜਾਗੀਰ) ਦੀ ਮੌਤ ਹੋ ਗਈ ਸੀ। ਇਸ ਦਿਨ ਹੀ ਕੇਂਦਰੀ ਜੇਲ੍ਹ ‘ਚ ਸਜਾ ਕੱਟ ਰਹੇ ਇੱਕ ਹੋਰ ਕੈਦੀ ਝਾਲਾ ਗੈਂਗ ਦੇ ਬਦਮਾਸ਼ ਰਾਮਚੰਦਰ (80) (ਵਾਸੀ ਪੀਲੀਭੀਤ ਮੁਹੰਮਦ ਗੰਜ) ਦੀ ਵੀ ਮੌਤ ਹੋ ਗਈ ਸੀ।

ਰਿਪੋਰਟਾਂ ਮੁਤਾਬਿਕ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਡੀਐਮ-ਐਸਐਸਪੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਸੋਮਵਾਰ ਸਵੇਰੇ ਡੀਐਮ ਨਿਤੀਸ਼ ਕੁਮਾਰ ਅਤੇ ਐਸਐਸਪੀ ਸ਼ੈਲੇਸ਼ ਪਾਂਡੇ ਨੇ ਦੋਵਾਂ ਜੇਲ੍ਹਾਂ ਦਾ ਨਿਰੀਖਣ ਕੀਤਾ। ਪੁਲੀਸ ਨੂੰ ਦੋ ਕੈਦੀਆਂ ਦੀ ਪੋਸਟ ਮਾਰਟਮ ਰਿਪੋਰਟ ਵੀ ਮਿਲ ਚੁੱਕੀ ਹੈ ਜਿਸ ‘ਚ ਕੋਈ ਨਵਾਂ ਖੁਲਾਸਾ ਨਹੀਂ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਡੀਐੱਮ ਨੂੰ ਇੱਕ ਪੱਤਰ ਭੇਜ ਕੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਘਟਨਾ ਪਿੱਛੇ ਕੋਈ ਸ਼ਿਕਾਇਤ ਨਹੀਂ ਹੈ।

Share this Article
Leave a comment