ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 130 ਥਾਵਾਂ ‘ਤੇ ਅਸਰ, 50 ਟਰੇਨਾਂ ਹੋਈਆਂ ਪ੍ਰਭਾਵਿਤ

TeamGlobalPunjab
1 Min Read

ਨਵੀਂ ਦਿੱਲੀ: ਲਖੀਮਪੁਰ ਖੀਰੀ ਮਾਮਲੇ ‘ਤੇ ਕਿਸਾਨਾਂ ਵਲੋਂ ਅੱਜ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ। ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਅਤੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿੱਚ ਕਿਸਾਨ ਸੋਮਵਾਰ ਨੂੰ ਸਵੇਰੇ ਸੰਯੁਕਤ ਕਿਸਾਨ ਮੋਰਚੇ ਦੇ 6 ਘੰਟੇ ਦੇ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਦੀਆਂ ਪਟੜੀਆਂ ‘ਤੇ ਬੈਠ ਗਏ। ਰੇਲ ਰੋਕੋ ਅੰਦੋਲਨ ਨਾਲ ਉੱਤਰੀ ਰੇਲਵੇ ਜ਼ੋਨ ਦੀਆਂ 130 ਥਾਵਾਂ ‘ਤੇ ਅਸਰ ਪਿਆ ਅਤੇ ਲਗਭਗ 50 ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ।

ਉਤੱਰ-ਪੱਛਮੀ ਰੇਲਵੇ ਵਿੱਚ ਰਾਜਸਥਾਨ ਅਤੇ ਹਰਿਆਣਾ ਵਿੱਚ ਕੁੱਝ ਥਾਵਾਂ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਨ੍ਹਾਂ ਦੋਵੇਂ ਸੂਬਿਆਂ ‘ਚ 2 ਟਰੇਨਾਂ ਕੈਂਸਲ ਹੋਈਆਂ ਅਤੇ 13 ਟਰੇਨਾਂ ਰੱਦ ਹੋਈ ਗਈਆਂ। ਇਸ ਤੋਂ ਇਲਾਵਾ ਪ੍ਰਦਰਸ਼ਨ ਕਾਰਨ ਇੱਕ ਟਰੇਨ ਨੂੰ ਡਾਇਵਰਟ ਕਰਨਾ ਪਿਆ।

ਉੱਤਰੀ ਰੇਲਵੇ ਜ਼ੋਨ ਵਿੱਚ ਜੋ ਟਰੇਨਾਂ ਪ੍ਰਭਾਵਿਤ ਹੋਈਆਂ ਉਨ੍ਹਾਂ ਵਿੱਚ ਚੰਡੀਗੜ੍ਹ – ਫਿਰੋਜ਼ਪੁਰ ਐਕਸਪ੍ਰੈਸ ਸ਼ਾਮਲ ਹਨ। ਇਹ ਟਰੇਨ ਲੁਧਿਆਣਾ ਤੋਂ ਸਵੇਰੇ 7 ਵਜੇ ਰਵਾਨਾ ਹੋਣੀ ਸੀ, ਪਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਟਰੇਨ ਹਾਲੇ ਤੱਕ ਫਿਰੋਜ਼ਪੁਰ – ਲੁਧਿਆਣਾ ‘ਤੇ ਖੜ੍ਹੀ ਹੈ। ਨਵੀਂ ਦਿੱਲੀ – ਅਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਨੂੰ ਵੀ ਸ਼ੰਭੁ ਸਟੇਸ਼ਨ ‘ਤੇ ਪ੍ਰਦਰਸ਼ਨਕਾਰੀਆਂ ਕਾਰਨ ਰੋਕਣਾ ਪਿਆ।

- Advertisement -

Share this Article
Leave a comment