ਕੋਵਿਡ-19 : ਦੇਸ਼ ਵਿੱਚ ਵਾਇਰਸ ਨਾਲ ਹੁਣ ਤੱਕ 41 ਦੀ ਮੌਤ, 1417 ਲੋਕ ਸੰਕਰਮਿਤ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੇਸ਼ ਵਿੱਚ ਕੋਰੋਨਾ ਨਾਲ ਹੁਣ ਤੱਕ 41 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਵੀ ਵੱਧ ਕੇ 1417 ਹੋ ਗਈ ਹੈ ਜਦੋਂ ਕਿ ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ 1251 ਹੈ, ਜਿਨ੍ਹਾਂ ਵਿਚੋਂ 101 ਲੋਕ ਠੀਕ ਹੋ ਚੁੱਕੇ ਹਨ।

ਮੰਗਲਵਾਰ ਨੂੰ ਕੋਰੋਨਾਵਾਇਰਸ ਦੇ 70 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਮੱਧ ਪ੍ਰਦੇਸ਼ ਵਿੱਚ 19, ਆਂਧਰਾ ਪ੍ਰਦੇਸ਼ ਵਿਚ 17, ਮਹਾਂਰਾਸ਼ਟਰ ਵਿਚ 10, ਤਾਮਿਲਨਾਡੂ ਵਿਚ 7, ਉੱਤਰ ਪ੍ਰਦੇਸ਼ ਵਿਚ 5, ਰਾਜਸਥਾਨ ਵਿਚ 4, ਗੁਜਰਾਤ ਵਿਚ 3, ਬੰਗਾਲ ਵਿਚ 4 ਅਤੇ ਬਿਹਾਰ ਵਿਚ 1 ਮਾਮਲਾ ਸ਼ਾਮਲ ਹੈ। ਦੱਸ ਦਈਏ ਕਿ ਮਹਾਂਰਾਸ਼ਟਰ ਸੂਬਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸੂਬੇ ਵਿੱਚ ਕੁਲ 216 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨ੍ਹਾਂ ਵਿੱਚੋਂ ਹੁਣ ਤੱਕ 10 ਦੀ ਮੌਤ ਹੋ ਗਈ ਹੈ।

ਦੇਸ਼ ਵਿੱਚ ਬੀਤੇ ਸੋਮਵਾਰ ਇੱਕ ਦਿਨ ਵਿੱਚ ਕੋਰੋਨਾ ਸੰਕਰਮਣ ਦੇ ਸਭ ਤੋਂ ਜ਼ਿਆਦਾ 208 ਨਵੇਂ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਮਹਾਂਰਾਸ਼ਟਰ ਵਿੱਚ 35, ਕੇਰਲ ਵਿੱਚ 32, ਦਿੱਲੀ ਵਿੱਚ 25, ਉੱਤਰ ਪ੍ਰਦੇਸ਼ ਵਿਚ 24, ਆਂਧਰਾ ਪ੍ਰਦੇਸ਼ ਵਿਚ 19, ਤਾਮਿਲਨਾਡੂ ਵਿਚ 17, ਜੰਮੂ-ਕਸ਼ਮੀਰ ਵਿਚ 11, ਰਾਜਸਥਾਨ ਵਿਚ 10, ਮੱਧ ਪ੍ਰਦੇਸ਼ ਵਿਚ 8, ਕਰਨਾਟਕ ਵਿਚ 8, ਗੁਜਰਾਤ ਵਿਚ 7, ਚੰਡੀਗੜ੍ਹ ਵਿਚ 5, ਪੰਜਾਬ ਵਿੱਚ 3 ਅਤੇ ਛੱਤੀਸਗੜ੍ਹ, ਪੱਛਮੀ ਬੰਗਾਲ, ਹਰਿਆਣਾ ਤੇ ਅੰਡੇਮਾਨ ਅਤੇ ਨਿਕੋਬਾਰ ਵਿੱਚ 1-1 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਸਥਿਤ ਤਬਲੀਗੀ ਜਮਾਤ ਦੇ ਮਾਰਕਜ ਵਿਚ ਮੌਜੂਦ 24 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਰਕਜ ਵਿਚ 1500 ਤੋਂ 1700 ਲੋਕ ਇਕੱਠੇ ਹੋਏ ਸਨ ਜਿਨ੍ਹਾਂ ਵਿੱਚ ਕਈ ਵਿਦੇਸ਼ੀ ਲੋਕ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 334 ਲੋਕਾਂ ਨੂੰ ਹਸਪਤਾਲ ਭੇਜਿਆ ਜਾ ਚੁੱਕਾ ਹੈ, ਜਦੋਂ ਕਿ 700 ਵਿਅਕਤੀਆਂ ਨੂੰ ਕੁਆਰੰਟੀਨ ਸੈਂਟਰ ਭੇਜਿਆ ਗਿਆ ਹੈ। ਇੱਕ ਰਿਪੋਰਟ ਅਨੁਸਾਰ ਨਿਜ਼ਾਮੂਦੀਨ ਸਥਿਤ ਮਰਕਜ  ਵਿੱਚ ਸ਼ਾਮਲ ਜਮਾਤ ਵਿੱਚੋਂ ਹੁਣ ਤੱਕ 9 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment