Home / ਸਿਆਸਤ / ਬਰਗਾੜੀ ਮੋਰਚੇ ‘ਚ ਹਿੱਸਾ ਲੈਣ ਵਾਲੇ ਸਿੰਘ ‘ਤੇ ਹਮਲਾ, ਸ਼ੱਕ ਦੀ ਸੂਈ ਇਸ ਵਾਰ ਵੀ ਪ੍ਰੇਮੀਆਂ ‘ਤੇ

ਬਰਗਾੜੀ ਮੋਰਚੇ ‘ਚ ਹਿੱਸਾ ਲੈਣ ਵਾਲੇ ਸਿੰਘ ‘ਤੇ ਹਮਲਾ, ਸ਼ੱਕ ਦੀ ਸੂਈ ਇਸ ਵਾਰ ਵੀ ਪ੍ਰੇਮੀਆਂ ‘ਤੇ

ਬਰਗਾੜੀ : ਬੀਤੀ ਕੱਲ੍ਹ ਪ੍ਰਿਤਪਾਲ ਸਿੰਘ ਨਾਮਕ ਜਿਸ ਗੁਰਸਿੱਖ ਵਿਅਕਤੀ ‘ਤੇ ਕੁਝ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਸੀ, ਉਸ ਬਾਰੇ ਪਤਾ ਲੱਗਾ ਹੈ ਕਿ ਇਹ ਉਹ ਨੌਜਵਾਨ ਹੈ ਜਿਸਨੇ ਬਰਗਾੜੀ ਮੋਰਚੇ ‘ਚ ਬੜਾ ਅਹਿਮ ਰੋਲ ਅਦਾ ਕੀਤਾ ਸੀ। ਭਾਂਵੇ ਕਿ ਇਸ ਹਮਲੇ ‘ਚ ਇਹ ਨੌਜਵਾਨ ਵਾਲ ਵਾਲ ਬਚ ਗਿਆ ਪਰ ਹੁਣ ਪੁਲਿਸ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗ ਪਈ ਹੈ ਕਿ ਜੇਕਰ ਅਜਿਹੇ ਹਮਲੇ ਬੰਦ ਨਾ ਹੋਏ ਤਾਂ ਆਉਣ ਵਾਲੇ ਸਮੇਂ ‘ਚ ਹਾਲਾਤ ਖ਼ਰਾਬ ਹੋ ਸਕਦੇ ਹਨ ?

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੀੜਤ ਪ੍ਰਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਸ ‘ਤੇ ਹਮਲਾ ਡੇਰਾ ਪ੍ਰੇਮੀਆਂ ਵਲੋਂ ਕਰਵਾਇਆ ਗਿਆ ਹੈ । ਪ੍ਰਿਤਪਾਲ ਸਿੰਘ ਦੇ ਪਿਤਾ ਜੋ ਕਿ ਇਥੋਂ ਨੇੜਲੇ ਪਿੰਡ ਰਣਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਦੇ ਰਹੇ ਹਨ, ਨੇ ਇਹ ਖ਼ਦਸ਼ਾ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਕੋਲ ਵੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਤਿਪਾਲ ਸਿੰਘ ਨੇ ਬਰਗਾੜੀ ਮੋਰਚੇ ਦੌਰਾਨ ਪੂਰੀ ਤਨਦੇਹੀ ਨਾਲ ਹਿੱਸਾ ਲਿਆ ਸੀ ਜਿਹੜਾ ਕਿ ਡੇਰਾ ਪ੍ਰੇਮੀਆਂ ਨੂੰ ਨਰਾਜ਼ ਕਰ ਗਿਆ। ਸ਼ਾਇਦ ਇਸੇ ਖੁੰਦਕ ਕਾਰਨ ਪ੍ਰਿਤਪਾਲ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਰੀ ਗੱਲ ਸੁਣਨ ਤੋਂ ਬਾਅਦ  ਭਾਈ ਧਿਆਨ ਸਿੰਘ ਮੰਡ ਨੇ ਇਸ ਗੋਲੀ ਕਾਂਡ ਦੀ ਜਾਂਚ ਦੀ ਮੰਗ ਕੀਤੀ ਹੈ।

 

Check Also

ਨੌਜਵਾਨਾਂ ਨੂੰ ਦਿਵਾਲੀ ‘ਤੇ ਮਿਲਣਗੇ ਸਮਾਰਟਫੋਨ : ਮਨਪ੍ਰੀਤ ਬਾਦਲ

ਚੰਡੀਗੜ੍ਹ : ਇੰਝ ਲਗਦਾ ਹੈ ਕਿ ਸਾਲ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ …

Leave a Reply

Your email address will not be published. Required fields are marked *