ਖੇਤੀ ਕਾਨੂੰਨ ‘ਤੇ ਭੱਖਿਆ ਮਾਹੌਲ, ਕਿਸਾਨਾਂ ਨੇ ਇੱਕ ਵਾਰ ਮੁੜ ਤੋਂ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕੀਤਾ ਘਿਰਾਓ

TeamGlobalPunjab
1 Min Read

ਲੁਧਿਆਣਾ : ਖੇਤੀ ਕਾਨੂੰਨ ਖਿਲਾਫ਼ ਪੰਜਾਬ ‘ਚ ਕਿਸਾਨ ਜਥੇਬੰਦੀਆਂ ਲਗਾਤਾਰ ਨਿੱਤਰੀਆਂ ਹੋਈਆਂ। ਕਿਸਾਨਾਂ ਦਾ ਗੁੱਸਾ ਜ਼ਿਆਦਾ ਤਰ ਬੀਜੇਪੀ ਪਾਰਟੀ ਦੇ ਲੀਡਰਾਂ ‘ਤੇ ਨਿਕਲਦਾ ਦਿਖਾਈ ਦੇ ਰਿਹਾ ਹੈ। ਜਿਸ ਤਹਿਤ ਅੱਜ ਕਿਸਾਨਾਂ ਵੱਲੋਂ ਲੁਧਿਆਣਾ ‘ਚ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਘਿਰਾਓ ਕੀਤਾ ਗਿਆ। ਅਸ਼ਵਨੀ ਸ਼ਰਮਾ ਲੁਧਿਆਣਾ ਦੇ ਹੋਟਲ ਮਹਾਰਾਜਾ ‘ਚ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਆਏ ਸਨ। ਜਿੱਥੇ ਉਹਨਾਂ ਨੇ ਐਡਵੋਕੇਟ ਵਿਕਰਮਜੀਤ ਸਿੰਘ ਨੂੰ ਬੀਜੇਪੀ ‘ਚ ਸ਼ਾਮਲ ਕਰਨਾ ਸੀ।

 

ਪਰ ਅਸ਼ਵਨੀ ਸ਼ਰਮਾ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਮਹਾਰਾਜਾ ਹੋਟਲ ਬਾਹਰ ਹੀ ਧਰਨਾ ਲਗਾ ਦਿੱਤਾ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠਾ ਹੋਏ। ਇੱਕਠ ਦੇਖ ਕੇ ਪੁਲਿਸ ਨੂੰ ਭਾਜੜਾਂ ਪੈ ਗਈਆਂ। ਮਾਹੌਲ ਨੂੰ ਕਾਬੂ ‘ਚ ਰੱਖਣ ਲਈ ਪੁਲਿਸ ਨੇ ਵੀ ਸੁਰੱਖਿਆ ਵੱਧਾ ਦਿੱਤੀ ਹੈ। ਕਿਉਂਕਿ ਬੀਤੇ ਸੋਮਵਾਰ ਅਸ਼ਵਨੀ ਸ਼ਰਮਾ ‘ਤੇ ਟਾਂਡਾ ਉੜਮੜ ਨੇੜੇ ਹਮਲਾ ਹੋਇਆ ਸੀ। ਜਿਸ ਦੌਰਾਨ ਉਹਨਾਂ ਦੀ ਗੱਡੀ ਤੋੜ ਦਿੱਤੀ ਗਈ ਸੀ।

Share this Article
Leave a comment