Home / ਖੇਡਾ / ਫੁੱਟਬਾਲ ਖੇਡਦੀ ਗਾਂ ਨੇ ਸਭ ਦੀ ਲਿਆਂਦੀ ਹਨੇਰੀ! ਦੇਖੋ ਕਿਵੇਂ ਖਿਡਾਰੀਆਂ ਨੂੰ ਲਗਾਇਆ ਅੱਗੇ! ਇਸ ਗਾਂ ਦੇ ਹਰ ਪਾਸੇ ਚਰਚੇ ਯਕੀਨ ਕਰਨਾ ਔਖਾ ਦੇਖੋ ਵੀਡੀਓ

ਫੁੱਟਬਾਲ ਖੇਡਦੀ ਗਾਂ ਨੇ ਸਭ ਦੀ ਲਿਆਂਦੀ ਹਨੇਰੀ! ਦੇਖੋ ਕਿਵੇਂ ਖਿਡਾਰੀਆਂ ਨੂੰ ਲਗਾਇਆ ਅੱਗੇ! ਇਸ ਗਾਂ ਦੇ ਹਰ ਪਾਸੇ ਚਰਚੇ ਯਕੀਨ ਕਰਨਾ ਔਖਾ ਦੇਖੋ ਵੀਡੀਓ

ਚੰਡੀਗੜ੍ਹ : ਕਿਸੇ ਵੀ ਖੇਡ ਬਾਰੇ ਜੇਕਰ ਗੱਲ ਕਰੀਏ ਤਾਂ ਉਸ ਵਿੱਚ ਖੇਡਣ ਵਾਲੀਆਂ 2 ਟੀਮਾਂ ਮੈਦਾਨ ਦੇ ਅੰਦਰ ਇੱਕ ਦੂਜੇ ਨੂੰ ਪਛਾੜ ਸੁੱਟਣ ਲਈ ਅੱਡੀ ਚੋਟੀ ਦਾ ਜੋਰ ਲਾਉਂਦੀਆਂ ਹਨ, ਉੱਥੇ ਬਾਹਰ ਬੈਠੇ ਦਰਸ਼ਕ ਆਪਣੀ ਟੀਮ ਨੂੰ ਜਿਤਾਉਣ ਲਈ ਸੰਘ ਪਾੜ ਪਾੜ ਕੇ ਚੀਕਦਿਆਂ ਹਵਾ ‘ਚ ਮੁੱਠੀਆਂ ਬਣਾ ਬਣਾ ਕੇ ਘਸੁੰਨ ਛੱਡਦੇ ਹਨ, ਪਰ ਅਜਿਹੇ ਵਿੱਚ ਜੇਕਰ ਕੋਈ ਇਸ ਖੇਡ ਦੇ ਰੰਗ ਵਿੱਚ ਭੰਗ ਮਿਲਾਉਣ ਦੀ ਕੋਸ਼ਿਸ਼ ਕਰੇ ਤਾਂ ਫਿਰ ਕੀ ਬਣੂ? ਤੇ ਜੇਕਰ ਉਹ ਰੰਗ ‘ਚ ਭੰਗ ਪਾਉਣ ਵਾਲਾ ਵੀ ਅੱਗੋਂ ਤਾਕਤਵਰ  ਹੋਵੇ ਤਾਂ ਤੁਸੀਂ ਆਪ ਹੀ ਅੰਦਾਜਾ ਲਾ ਸਕਦੇ ਹੋਂ ਕਿ, ਕੀ ਹੋ ਸਕਦਾ ਹੈ। ਅਸੀਂ ਤੁਹਾਨੂੰ ਇਹ ਰਾਮ ਕਹਾਣੀ ਸੁਣਾ ਰਹੇ ਹਾਂ ਇੱਕ ਅਜਿਹੀ ਵਾਇਰਲ ਵੀਡੀਓ ਦੀ ਜਾਣਕਾਰੀ ਦੇਣ ਲਈ ਜਿਸ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਮੈਦਾਨ ਵਿੱਚ ਖੇਡ ਰਹੀਆਂ 2 ਟੀਮਾਂ ਦੀ ਗੇਂਦ ‘ਤੇ ਇੱਕ ਗਾਂ 12ਵਾਂ ਖਿਡਾਰੀ ਬਣ ਕੇ ਕਬਜ਼ਾ ਕਰ ਲੈਂਦੀ ਹੈ। ਭਾਵੇਂ ਕਿ ਸਾਂਝਾ ਬਿੱਲਾ ਬਣ ਕੇ ਆਇਆ ਇਹ ਖਿਡਾਰੀ ਕਿਸੇ ਨੂੰ ਕਹਿੰਦਾ ਤਾਂ ਕੁਝ ਨਹੀਂ ਪਰ ਸ਼ਰੇਆਮ ਗੇਂਦ ਨੂੰ ਕਬਜੇ ‘ਚ ਕਰਕੇ ਖਲ੍ਹੋ ਜਾਂਦਾ ਹੈ। ਵੀਡੀਓ ਨੂੰ ਵੇਖਣ ਵਾਲੇ ਲੋਕਾਂ ਦਾ ਇਹ ਦੇਖ ਦੇਖ ਕੇ ਹਾਸਾ ਨਹੀਂ ਰੁਕਦਾ ਕਿ ਜਿਉਂ ਹੀ ਫੁੱਟਬਾਲ ਦੇ ਖਿਡਾਰੀ ਉਸ ਗਾਂ ਕੋਲੋਂ ਗੇਂਦ ਖੋਹਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਆਪਣੇ ਸਿੰਙਾਂ ਰੂਪੀ ਹਥਿਆਰ ਲੈ ਕੇ ਉਸ ਗੇਂਦ ਖੋਹਣ ਆਏ ਖਿਡਾਰੀ ਵੱਲ ਬੁਰੀ ਤਰ੍ਹਾਂ ਦੌੜ ਪੈਂਦੀ ਹੈ। ਇਸ ਦੌਰਾਨ ਉਹ ਇਹ ਵੀ ਨਹੀਂ ਭੁੱਲਦੀ ਕਿ ਪਿੱਛੇ ਗੇਂਦ ਇਕੱਲੀ ਰਹਿ ਗਈ ਹੈ ਗੇਂਦ ਖੋਹਣ ਆਏ ਖਿਡਾਰੀ ਨੂੰ ਦੂਰ ਤੱਕ ਭਜਾ ਕੇ ਮੁੜ ਵਾਪਸ ਆਉਂਦੀ ਹੈ ਤੇ ਗੇਂਦ ਨੂੰ ਚਾਰਾਂ ਲੱਤਾਂ ‘ਚ ਲੈ ਕੇ ਖਲ੍ਹੋ ਜਾਂਦੀ ਹੈ। ਇਹ ਸਿਲਸਿਲਾ ਕਈ ਵਾਰ ਚਲਦਾ ਹੈ ਤੇ ਅੰਤ ਵਿੱਚ ਇੱਕ ਖਿਡਾਰੀ ਗਾਂ ਕੋਲੋਂ ਗੇਂਦ ਖੋਹਣ ਵਿੱਚ ਕਾਮਯਾਬ ਹੋ ਜਾਂਦਾ ਹੈ। ਉਸ ਤੋਂ ਬਾਅਦ ਗਾਂ ਅਤੇ ਖਿਡਾਰੀ ਗੇਂਦ ਵੱਲ ਇੰਝ ਦੌੜਦੇ ਹਨ ਜਿਵੇ ਗਾਂ ਨੇ ਆਪਣਾ ਗੋਲ ਬਚਾਉਣਾ ਹੋਵੇ। ਫਿਰ ਅੱਗੇ ਕੀ ਹੁੰਦਾ ਹੈ ਤੇ ਕਿਸ ਤਰ੍ਹਾਂ ਇਹ ਗਾਂ ਇੱਕ ਹੰਡੇ ਹੋਏ ਫੁੱਟਬਾਲ ਖਿਡਾਰੀ ਵਾਂਗ ਖਿਡਾਰੀਆਂ ਤੋਂ ਗੇਂਦ ਖੋਹਣ ਦੀ ਭਰਪੂਰ ਕੋਸ਼ਿਸ਼ ਕਰਦੀ ਹੈ ਇਹ ਦੇਖਣ ਲਈ ਹੇਠ ਦਿੱਤੇ ਵੀਡੀਓ ‘ਤੇ ਕਲਿੱਕ ਕਰੋ।

Check Also

‘ਆਪ’ ਵੱਲੋਂ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਲਈ ਸ਼ਰਾਬ ਨਿਗਮ ਬਣਾਉਣ ਦੀ ਮੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਜਟ ਇਜਲਾਸ ਦੇ ਮੱਦੇਨਜ਼ਰ ਵਿਧਾਨ ਸਭਾ ਦੇ …

Leave a Reply

Your email address will not be published. Required fields are marked *