ਫਤਹਿਵੀਰ ਨੂੰ ਬਾਹਰ ਕੱਢਣ ਵਾਲਾ ਹੋਇਆ ਝੂਠਾ ਸਾਬਿਤ? ਸਕੂਟਰ ਚੋਰੀ ਦਾ ਕੀਤਾ ਸੀ ਬਹਾਨਾ? ਆਹ ਦੇਖੋ ਸੱਚ! (ਵੀਡੀਓ)

TeamGlobalPunjab
3 Min Read

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਅੰਦਰ ਸਵਾ ਸੌ ਫੁੱਟ ਡੂੰਗੇ ਬੋਰਵੈੱਲ ‘ਚ ਡਿੱਗੇ 2 ਸਾਲਾ ਬੱਚੇ ਫਤਹਿਵੀਰ ਨੂੰ ਬਾਹਰ ਕੱਢਣ ਵਾਲੇ ਜਿਸ ਗੁਰਿੰਦਰ ਸਿੰਘ ਨੇ ਬੀਤੇ ਦਿਨੀਂ ਫੇਸਬੁੱਕ ‘ਤੇ ਵੀਡੀਓ ਪਾ ਕੇ ਆਪਣਾ ਸਕੂਟਰ ਚੋਰੀ ਹੋਣ ਦੀ ਗੱਲ ਆਖੀ ਸੀ, ਉਸ ਸਬੰਧੀ ਫਤਹਿਵੀਰ ਦੇ ਪਰਿਵਾਰਕ ਮੈਂਬਰਾਂ ਨੇ ਗੁਰਿੰਦਰ ਸਿੰਘ ਨੂੰ ਝੂਠਾ ਅਤੇ ਬੱਚੇ ਦੀ ਮੌਤ ‘ਤੇ ਰਾਜਨੀਤੀ ਜਾਂ ਸਟੰਟ ਕਰਨ ਵਾਲਾ ਕਰਾਰ ਦਿੰਦਿਆਂ ਖੁਲਾਸਾ ਕੀਤਾ ਹੈ ਕਿ ਗੁਰਿੰਦਰ ਸਿੰਘ ਦਾ ਸਕੂਟਰ ਚੋਰੀ ਹੋਇਆ ਹੀ ਨਹੀਂ ਹੈ। ਫਤਹਿਵੀਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਇੱਕ ਵੈਸਪਾ ਸਕੂਟਰ ਕੋਲ ਖੜ੍ਹ ਕੇ ਬਣਾਈ ਗਈ ਵੀਡੀਓ ਨੂੰ ਫੇਸਬੁੱਕ ‘ਤੇ ਪਾ ਕੇ ਗੁਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਕੂਟਰ ਲੈ ਜਾਵੇ।

ਦੱਸ ਦਈਏ ਕਿ ਗੁਰਿੰਦਰ ਸਿੰਘ ਵੱਲੋਂ ਉਸ ਦਾ ਸਕੂਟਰ ਚੋਰੀ ਹੋਣ ਬਾਰੇ ਜਿਹੜੀ ਵੀਡੀਓ ਫੇਸਬੁੱਕ ‘ਤੇ ਪਾਈ ਗਈ ਸੀ ਉਹ ਤੁਰੰਤ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫੈਲ ਗਈ ਤੇ ਉਸ ਵੇਲੇ ਲੋਕਾਂ ਨੇ ਇਸ ਗੱਲ ‘ਤੇ ਗੁਰਿੰਦਰ ਨਾਲ ਬੜੀ ਹਮਦਰਦੀ ਪ੍ਰਗਟ ਕੀਤੀ ਸੀ ਕਿ ਮਾਸੂਮ ਨੂੰ ਬਾਹਰ ਕੱਢਣ ਵਾਲੇ ਇਸ ਨੇਕ ਇਨਸਾਨ ਦਾ ਸਕੂਟਰ ਚੋਰੀ ਹੋ ਗਿਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਗੁਰਿੰਦਰ ਦਾ ਸਕੂਟਰ ਲੱਭਣ ਦਾ ਦੌਰ ਵੀ ਸ਼ੁਰੂ ਹੋਇਆ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਗੁਰਿੰਦਰ ਦਾ ਸਕੂਟਰ ਵਾਪਸ ਕਰਨ ਦੀਆਂ ਅਪੀਲਾਂ ਵੀ ਕੀਤੀਆਂ, ਤੇ ਕਈ ਲੋਕਾਂ ਵਲੋਂ ਤਾਂ ਗੁਰਿੰਦਰ ਨੂੰ ਉਸ ਦੇ ਚੋਰੀ ਹੋਏ ਸਕੂਟਰ ਬਦਲੇ ਪੈਸੇ ਦੇਣ ਦੀ ਗੱਲ ਵੀ ਆਖੀ। ਪਰ ਹੁਣ ਫਤਹਿਵੀਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੁਰਿੰਦਰ ਦੇ ਚੋਰੀ ਹੋਏ ਇਸ ਸਕੂਟਰ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਿਆਨ ਪਾ ਕੇ ਖੁਲਾਸਾ ਕੀਤਾ ਹੈ ਕਿ ਇਹ ਸਕੂਟਰ ਇੱਥੇ ਹੀ ਖੜ੍ਹਾ ਹੈ ਤੇ ਚੋਰੀ ਨਹੀਂ ਹੋਇਆ ਜਦਕਿ ਉਹ ਲੋਕ ਗੁਰਿੰਦਰ ਨੂੰ ਇਹ ਸਕੂਟਰ ਇੱਥੋਂ ਲਿਜਾਣ ਲਈ ਕਈ ਵਾਰ ਫੋਨ ਕਰਕੇ ਬੇਨਤੀਆਂ ਕਰ ਚੁਕੇ ਹਨ, ਪਰ ਗੁਰਿੰਦਰ ਅਣਦੱਸੇ ਕਾਰਨਾਂ ਕਰਕੇ ਉਨ੍ਹਾਂ ਕੋਲੋ ਸਕੂਟਰ ਵਾਪਸ ਲੈਣ ਨਹੀਂ ਆ ਰਿਹਾ। ਇਸ ਤੋਂ ਇਲਾਵਾ ਇਸ ਜਵਾਬੀ ਵੀਡੀਓ ਵਿੱਚ ਫਤਹਿਵੀਰ ਦੇ ਉਨ੍ਹਾਂ ਚਾਰਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਾਂ ਤਾਂ ਗੁਰਿੰਦਰ ਸ਼ੌਹਰਤ ਲੈਣ ਲਈ ਸਟੰਟ ਕਰ ਰਿਹਾ ਹੈ ਤੇ ਜਾਂ ਕੋਈ ਹੋਰ ਵਜ੍ਹਾ ਹੋ ਸਕਦੀ ਹੈ। ਉਨ੍ਹਾਂ ਗੁਰਿੰਦਰ ਨੂੰ ਅਪੀਨ ਕੀਤੀ ਕਿ ਉਹ ਉਨ੍ਹਾਂ ਦੇ ਬੱਚੇ ਦੀ ਮੌਤ ‘ਤੇ ਰਾਜਨੀਤੀ ਨਾ ਕਰੇ ਤੇ ਆਪਣਾ ਸਕੂਟਰ ਵਾਪਸ ਲੈ ਜਾਵੇ।

Share this Article
Leave a comment